ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਮਹਾਮਾਰੀ ਦਾ ਰੂਪ ਧਾਰਨ ਕਰ ਰਹੀ ਕੋਰੋਨਾਵਾਇਰਸ ਦੀ ਬਿਮਾਰੀ ਨੂੰ ਸਮਾਂ ਰਹਿੰਦਿਆਂ ਜੜ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਅਮਲ ‘ਚ ਲਿਆਂਦੇ 5-ਟੀ ਮਾਡਲ ਨੂੰ ਤੁਰੰਤ ਅਪਣਾਏ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਜਰੀਵਾਲ ਸਰਕਾਰ ਦਾ 5-ਟੀ ਮਾਡਲ ਕੋਰੋਨਾਵਾਇਰਸ ਵਿਰੁੱਧ ਬੇਹੱਦ ਕਾਰਗਰ ਸਾਬਤ ਹੋ ਸਕਦਾ ਹੈ। ਪੰਜਾਬ ਸਰਕਾਰ ਬਗੈਰ ਕਿਸੇ ਸਿਆਸੀ ਝਿਜਕ ਇਸ 5-ਟੀ ਮਾਡਲ ਨੂੰ ਤੁਰੰਤ ਲਾਗੂ ਕਰੇ। ਵਿਧਾਇਕ ਪ੍ਰੋਫਸਰ ਬਲਜਿੰਦਰ ਕੌਰ ਨੇ ਦੱਸਿਆ ਕਿ 5-ਟੀ ਮਾਡਲ ਦਾ ਮਤਲਬ ਟੈਸਟਿੰਗ (ਜਾਂਚ), ਟਰੇਸਿੰਗ (ਪਹਿਚਾਣ), ਟਰੀਟਮੈਂਟ (ਇਲਾਜ), ਟੀਮ ਵਰਕ (ਮਿਲ ਕੇ ਕੰਮ ਕਰਨਾ) ਤੇ ਟਰੈਕਿੰਗ ਐਂਡ ਮੋਨੀਟ੍ਰੀਰਿੰਗ (ਨਜ਼ਰਸਾਨੀ) ਹੈ।
ਉਨ੍ਹਾਂ ਕਿਹਾ ਕਿ ਤੁਰੰਤ ਟੈਸਟ ਹੋਵੇ, ਕੋਰੋਨਾ ਦੀ ਲਾਗ ਕਿਸ ਦੇ ਸੰਪਰਕ ਨਾਲ ਲੱਗੀ ਤੇ ਮਰੀਜ਼ ਦਾ ਕਿਸ-ਕਿਸ ਨਾਲ ਅੱਗੇ ਸੰਪਰਕ ਹੋਇਆ, ਸਹੀ ਤੇ ਸੁਰੱਖਿਅਤ ਇਲਾਜ, ਸਭ ਦਾ ਇੱਕ ਦੂਜੇ ਨੂੰ ਸਹਿਯੋਗ ਤੇ ਵੱਡੇ ਪੱਧਰ ‘ਤੇ ਨਜ਼ਰਸਾਨੀ ਦਾ ਪ੍ਰਬੰਧ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਕਰਨਾ ਚਾਹੀਦਾ ਹੈ। ਇਸ 5-ਟੀ ਪ੍ਰੋਗਰਾਮ ‘ਤੇ ਉਦੋਂ ਤੱਕ ਅਮਲ ਜ਼ਰੂਰੀ ਹੈ ਜਦ ਤੱਕ ਕੋਰੋਨਾਵਾਇਰਸ ਦੇ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਦੀ ਆਖ਼ਰੀ ਕੜੀ ਦੀ ਪਛਾਣ ਕਰਕੇ ਉਸ ਦਾ ਇਲਾਜ ਨਹੀਂ ਹੋ ਜਾਂਦਾ।
ਕੇਜਰੀਵਾਲ ਦਾ 5ਟੀ ਮਾਡਲ ਅਪਣਾਏ ਕੈਪਟਨ ਸਰਕਾਰ, 'ਆਪ' ਦੀ ਸਲਾਹ
ਏਬੀਪੀ ਸਾਂਝਾ
Updated at:
09 Apr 2020 06:23 PM (IST)
ਕੋਰੋਨਾਵਾਇਰਸ ਦੀ ਬਿਮਾਰੀ ਨੂੰ ਸਮਾਂ ਰਹਿੰਦਿਆਂ ਜੜ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਅਮਲ ‘ਚ ਲਿਆਂਦੇ 5-ਟੀ ਮਾਡਲ ਨੂੰ ਤੁਰੰਤ ਅਪਣਾਏ।
- - - - - - - - - Advertisement - - - - - - - - -