ਨਵੀਂ ਦਿੱਲੀ: ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਤੋਂ ਇੱਕ ਦਿਨ ਬਾਅਦ, ਕਾਂਗਰਸ ਨੇ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ, ‘ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨ ਅੰਦੋਲਨ ਦੀ ਆੜ ਹੇਠ ਯੋਜਨਾਬੱਧ ਹਿੰਸਾ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਇਕ ਪਲ ਲਈ ਵੀ ਦਫ਼ਤਰ 'ਚ ਜਾਰੀ ਰੱਖਣ ਦਾ ਅਧਿਕਾਰ ਨਹੀਂ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਸਾਬਤ ਹੋ ਜਾਵੇਗਾ ਕਿ ਪ੍ਰਧਾਨ ਮੰਤਰੀ ਵੀ ਗ੍ਰਹਿ ਮੰਤਰੀ ਦੇ ਨਾਲ ਸ਼ਾਮਲ ਸਨ।'


ਉਨ੍ਹਾਂ ਅੱਗੇ ਕਿਹਾ "ਦੀਪ ਸਿੱਧੂ ਅਤੇ ਉਸ ਦੇ ਸਾਥੀ ਲਾਲ ਕਿਲ੍ਹੇ 'ਚ ਕਿਵੇਂ ਦਾਖਲ ਹੋਏ, ਸਿੱਧੂ ਜੋ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਜਨਤਕ ਤੌਰ 'ਤੇ ਫੋਟੋਆਂ ਖਿਚਵਾ ਕੇ ਪਬਲਿਕ ਕਰਦਾ ਹੈ, ਉਸੇ ਸਮੇਂ ਉਸ ਨੂੰ ਕਿਉਂ ਗ੍ਰਿਫਤਾਰ ਨਹੀਂ ਕੀਤਾ ਗਿਆ? ਸਪੱਸ਼ਟ ਹੈ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ।"

ਕਿਸਾਨਾਂ ਟਰੈਕਟਰ ਪਰੇਡ ਦੌਰਾਨ ਹਿੰਸਾ 'ਤੇ ਟਵਿੱਟਰ ਦਾ ਸਖ਼ਤ ਐਕਸ਼ਨ, 550 ਅਕਾਊਂਟਸ ਸਸਪੈਂਡ

ਸੁਰਜੇਵਾਲਾ ਨੇ ਕਿਹਾ ਕਿ ਬਦਮਾਸ਼ਾਂ ਨੂੰ ਲਾਲ ਕਿਲ੍ਹੇ ਵਿੱਚ ਦਾਖਲ ਹੋਣ ਦਿੱਤਾ ਗਿਆ ਅਤੇ ਪੁਲਿਸ ਕੁਰਸੀ ‘ਤੇ ਬੈਠੀ ਰਹੀ। 500-700 ਹਿੰਸਕ ਤੱਤ ਲਾਲ ਕਿਲ੍ਹੇ 'ਚ ਕਿਵੇਂ ਦਾਖਲ ਹੋ ਸਕਦੇ ਹਨ। ਜੇ ਕੁਝ ਅਜਿਹੇ ਲੋਕ ਦਾਖਲ ਹੋਏ ਸੀ ਅਤੇ ਇਸ ਦੀ ਯੋਜਨਾ ਬਣਾ ਰਹੇ ਸੀ, ਤਾਂ ਗ੍ਰਹਿ ਮੰਤਰੀ ਕੀ ਕਰ ਰਹੇ ਸੀ। ਭਾਜਪਾ ਦੇ ਨਜ਼ਦੀਕੀ ਸਿੱਧੂ ਦੀ ਮੌਜੂਦਗੀ ਸਾਰੇ ਕਿੱਸੇ ਤੋਂ ਸਾਫ ਹੈ। ਤੁਸੀਂ ਲਾਲ ਕਿਲ੍ਹੇ 'ਚ ਝੰਡਾ ਕਿਵੇਂ ਲਹਿਰਾਉਣ ਦਿੱਤਾ ਗਿਆ। ਇਹ ਸਪੱਸ਼ਟ ਹੈ ਕਿ ਪੁਲਿਸ ਕੁਰਸੀ 'ਤੇ ਬੈਠੀ ਤਮਾਸ਼ਾ ਦੇਖ ਰਹੀ ਸੀ ਅਤੇ ਟੀਵੀ ਕੈਮਰਿਆਂ ਦਾ ਚਿਹਰਾ ਲਾਲ ਕਿਲ੍ਹੇ ਵੱਲ ਸੀ।

ਸੁਰਜੇਵਾਲਾ ਨੇ ਕਿਹਾ, ‘ਕੀ ਮੋਦੀ ਸਰਕਾਰ, ਗ੍ਰਹਿ ਮੰਤਰੀ ਅਤੇ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ? ਅਮਿਤ ਸ਼ਾਹ ਦੇ ਕਹਿਣ 'ਤੇ, ਦਿੱਲੀ ਪੁਲਿਸ ਉਨ੍ਹਾਂ ਲੋਕਾਂ ਖਿਲਾਫ ਕੇਸ ਦਰਜ ਕਰਨ ਦੀ ਬਜਾਏ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ। ਕਾਂਗਰਸ ਨੇ ਅਮਿਤ ਸ਼ਾਹ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।' ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਜ਼ਬਰਦਸਤੀ ਕਿਸਾਨਾਂ ਨੂੰ ਹਟਾ ਨਹੀਂ ਸਕੇ, ਤਾਂ ਹੁਣ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮੋਦੀ ਸਰਕਾਰ ਦਾ ਅਸਲ ਚਿਹਰਾ ਹੈ। ਉਨ੍ਹਾਂ ਕਿਸਾਨਾਂ ਨਾਲ ਕੀ ਹੋਇਆ ਜੋ 60 ਦਿਨਾਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਸੀ, ਤਾਂ ਅਜਿਹਾ ਕੀ ਹੋਇਆ ਕਿ ਅਚਾਨਕ ਉਹ ਬਿਫਰ ਚਲੇ ਗਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ