Amit Shah: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਚੂਕ ਹੋ ਗਈ ਹੈ। ਦਰਅਸਲ ਮੰਗਲਵਾਰ ਨੂੰ ਹੈਦਰਾਬਾਦ ਵਿੱਚ ਉਨ੍ਹਾਂ ਦੇ ਕਾਫ਼ਲੇ ਅੱਗ ਟੀਆਰਐਸ ਨੇਤਾ ਨੇ ਆਪਣੀ ਰੋਕ ਦਿੱਤੀ, ਹਾਲਾਂਕਿ ਗ੍ਰਹਿ ਮੰਤਰੀ ਦੇ ਸੁਰੱਖਿਆ ਕਰਮਚਾਰੀਆਂ ਨੇ ਇਸ ਨੂੰ ਮੌਕੇ ਤੋਂ ਹਟਵਾ ਦਿੱਤਾ। ਟੀਆਰਸੀ ਨੇਤਾ ਦੀ ਪਹਿਚਾਣ ਗੋਸੁਲਾ ਸ੍ਰੀਨਿਵਾਸ ਵਜੋਂ ਹੋਈ ਹੈ। 


ਘਟਨਾ ਤੋਂ ਬਾਅਦ ਸ੍ਰੀਨਿਵਾਸ ਨੇ ਕਿਹਾ, "ਕਾਰ ਕਾਫ਼ਲੇ ਦੇ ਅੱਗੇ ਅਚਾਨਕ ਰੁਕ ਗਈ ਸੀ ਜਦੋਂ ਤੱਕ ਮੈਂ ਕੁਝ ਸਮਝਦਾ ਉਦੋਂ ਤੱਕ ਗ੍ਰਹਿ ਮੰਤਰੀ ਦੇ ਸੁਰੱਖਿਆ ਕਰਮਚੀਆਂ ਨੇ ਕਾਰ ਦੀ ਤੋੜਭੰਨ ਕੀਤੀ, ਮੈਂ ਪੁਲਿਸ ਅਧਿਕਾਰੀਆਂ ਨਾਲ ਮਿਲਾਂਗਾ ਅਤੇ ਕਾਰਵਾਈ ਕਰਨ ਲਈ ਕਹਾਂਗਾ।"


 






13 ਦਿਨਾਂ ਵਿੱਚ ਦੂਜੀ ਵਾਰ ਸੁਰੱਖਿਆ ਵਿੱਚ ਚੂਕ ਦਾ ਮਾਮਲਾ


13 ਦਿਨਾਂ ਅੰਦਰ ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਚੂਕ ਦਾ ਇਹ ਦੂਜਾ ਮਾਮਲਾ ਹੈ, ਇਸ ਤੋਂ ਪਹਿਲਾਂ 4-5 ਸਿਤੰਬਰ ਨੂੰ ਮਹਾਰਾਸ਼ਟਰ ਦੌਰ ਤੇ ਸ਼ਾਹ ਦੀ ਸੁਰੱਖਿਆ ਵਿੱਚ ਕੁਤਾਹੀ ਹੋਈ ਸੀ। ਸ਼ਾਹ ਦੇ ਮੁੰਬਈ ਦੌਰੇ ਤੇ ਇੱਕ ਸ਼ੱਕੀ ਉਨ੍ਹਾਂ ਦੇ ਆਲੇ ਦੁਆਲੇ ਕਈ ਘੰਟਿਆਂ ਤੱਕ ਘੁੰਮਦਾ ਰਿਹਾ। ਜਦੋਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹਾਲਾਂਕਿ ਪੁਲਿਸ ਨੇ ਇਸ ਨੂੰ 2-3 ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ  ਕਰ ਲਿਆ।


ਇਹ ਵੀ ਪੜ੍ਹੋ: ਅਜੇ ਵੀ ਪਿੱਛਾ ਨਹੀਂ ਛੱਡ ਰਿਹਾ ਕੋਰੋਨਾ, 29 ਮਰੀਜ਼ਾਂ ਦੀ ਹੋਈ ਮੌਤ