Queen Elizabeth II: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਲੰਡਨ ਦਾ ਦੋ ਦਿਨਾ ਦੌਰਾ ਕਰਨਗੇ। ਦ੍ਰੋਪਦੀ ਮੁਰਮੂ ਭਾਰਤ ਸਰਕਾਰ ਦੀ ਤਰਫੋਂ ਆਪਣੀ ਸੰਵੇਦਨਾ ਪ੍ਰਗਟ ਕਰਨਗੇ। ਮਹਾਰਾਣੀ ਦਾ ਸਸਕਾਰ 19 ਸਤੰਬਰ ਨੂੰ ਵੈਸਟਮਿੰਸਟਰ ਐਬੇ(Westminster Abbey) ਵਿਖੇ ਕੀਤਾ ਜਾਵੇਗਾ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ-2 ਦੇ 70 ਸਾਲਾਂ ਦੇ ਸ਼ਾਸਨ ਦੌਰਾਨ ਭਾਰਤ-ਬ੍ਰਿਟੇਨ ਸਬੰਧ ਵਿਕਸਿਤ ਅਤੇ ਡੂੰਘੇ ਹੋਏ ਹਨ। ਰਾਸ਼ਟਰਮੰਡਲ ਦੇ ਮੁਖੀ ਹੋਣ ਦੇ ਨਾਤੇ, ਉਸਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਭਲਾਈ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਮਹਾਰਾਣੀ ਐਲਿਜ਼ਾਬੈਥ II ਦੀ 8 ਸਤੰਬਰ ਨੂੰ 96 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹੁਣ 19 ਸਤੰਬਰ ਨੂੰ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਵਿਦੇਸ਼ ਮੰਤਰੀ ਗਏ ਸੀ ਬ੍ਰਿਟਿਸ਼ ਹਾਈ ਕਮਿਸ਼ਨ
ਰਾਸ਼ਟਰਪਤੀ ਦ੍ਰੋਪਦੀ ਮੁਰਮੂ(draupadi murmu), ਪ੍ਰਧਾਨ ਮੰਤਰੀ ਨਰੇਂਦਰ ਮੋਦੀ(Narendra Modi) ਸਮੇਤ ਕਈ ਦਿੱਗਜ ਸਿਆਸਤਦਾਨਾਂ ਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 12 ਸਤੰਬਰ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਗਏ ਅਤੇ ਭਾਰਤ ਦੀ ਤਰਫੋਂ ਸੰਵੇਦਨਾ ਪ੍ਰਗਟ ਕੀਤੀ।
ਬ੍ਰਿਟੇਨ 'ਚ 19 ਸਤੰਬਰ ਨੂੰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ(joe biden) ਵੀ ਐਲਿਜ਼ਾਬੇਥ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ(justin trudeau) ਵੀ ਇਸ ਵਿਚ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ: Queen-Elizabeth-II: ਸਕਾਟਲੈਂਡ ਲਿਆਂਦੀ ਗਈ ਮਰਹੂਮ ਮਹਾਰਾਣੀ ਦੀ ਦੇਹ, 19 ਸਤੰਬਰ ਨੂੰ ਲੰਡਨ 'ਚ ਕੀਤਾ ਜਾਵੇਗਾ ਅੰਤਿਮ ਸੰਸਕਾਰ
ਅੰਤਿਮ ਵਿਦਾਈ ਲਈ 15 ਲੱਖ ਲੋਕ ਲੰਡਨ ਪਹੁੰਚੇ
ਬ੍ਰਿਟੇਨ ਆਪਣੀ 96 ਸਾਲਾ ਮਹਾਰਾਣੀ ਦੀ ਮੌਤ 'ਤੇ ਸੋਗ ਮਨਾ ਰਿਹਾ ਹੈ। ਇਹ ਸੋਗ ਮਹਾਰਾਣੀ ਦੀਆਂ ਯਾਦਾਂ ਨਾਲ ਜੁੜਿਆ ਹੋਇਆ ਹੈ, ਜੋ ਕਿ 73 ਸਾਲਾਂ ਤੱਕ ਚੱਲਿਆ, ਜਿਸ ਵਿੱਚ ਉਸਨੇ ਪਹਿਲੀ ਔਰਤ ਵਜੋਂ ਬ੍ਰਿਟੇਨ ਦੀ ਨੁਮਾਇੰਦਗੀ ਕੀਤੀ। ਸੜਕਾਂ 'ਤੇ ਦਿਖਾਈ ਦੇਣ ਵਾਲਾ ਇਹ ਹੜ੍ਹ ਉਸ ਰਾਣੀ ਪ੍ਰਤੀ ਲੋਕਾਂ ਦੀ ਇੱਜ਼ਤ ਦਾ ਹੀ ਨਿਸ਼ਾਨ ਹੈ। ਇੱਕ ਅੰਦਾਜ਼ੇ ਮੁਤਾਬਕ ਮਹਾਰਾਣੀ ਨੂੰ ਅੰਤਿਮ ਵਿਦਾਈ ਦੇਣ ਲਈ 15 ਲੱਖ ਤੋਂ ਵੱਧ ਲੋਕ ਲੰਡਨ ਪਹੁੰਚ ਚੁੱਕੇ ਹਨ। ਮਹਾਰਾਣੀ ਦੀ ਮ੍ਰਿਤਕ ਦੇਹ ਨੂੰ ਵੈਸਟਮਿੰਸਟਰ ਐਬੇ ਵਿਖੇ ਜਨਤਾ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ, ਜਿੱਥੇ ਲੋਕ ਅੱਜ ਸ਼ਾਮ ਤੋਂ ਲੈ ਕੇ 19 ਸਤੰਬਰ ਦੀ ਸਵੇਰ ਤੱਕ ਮਹਾਰਾਣੀ ਨੂੰ ਆਖਰੀ ਵਾਰ ਦੇਖ ਸਕਣਗੇ।