ਨਵੀਂ ਦਿੱਲੀ: ਕਿਸਾਨ ਅੰਦੋਲਨ ਹੋਰ ਭੜਕਣ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰਾ ਮਾਮਲਾ ਆਪਣੇ ਹੱਥ ਲੈ ਲਿਆ ਹੈ। ਸ਼ਾਹ ਪਿਛਲੇ ਦੋ ਦਿਨਾਂ ਤੋਂ ਬੇਹੱਦ ਸਰਗਰਮ ਨਜ਼ਰ ਆ ਰਹੇ ਹਨ ਹਨ।
ਪਿਛਲੇ 2 ਦਿਨਾਂ ਵਿੱਚ ਸ਼ਾਹ ਨੇ 5 ਤੋਂ ਵੱਧ ਮੀਟਿੰਗਾਂ ਕੀਤੀਆਂ ਹਨ। ਅਜੇ ਤੱਕ ਸ਼ਾਹ ਨੇ ਕਿਸਾਨਾਂ ਨਾਲ ਸਿਰਫ ਇੱਕ ਹੀ ਮੁਲਾਕਾਤ ਕੀਤੀ ਹੈ ਪਰ ਹੁਣ ਉਹ ਹਰ ਮਸਲੇ ਨੂੰ ਖੁਦ ਵੇਖ ਰਿਹਾ ਹੈ। ਸੂਤਰਾਂ ਮੁਤਾਬਕ ਸਰਕਾਰ ਹਰ ਰਾਜ ਦੇ ਕਿਸਾਨਾਂ ਲਈ ਵੱਖਰੀ ਰਣਨੀਤੀ ਤਿਆਰ ਕਰ ਰਹੀ ਹੈ।
Farmers Hunger Strike Photos: ਦੇਸ਼ ਭਰ 'ਚ ਭੁੱਖ ਹੜਤਾਲ 'ਤੇ ਬੈਠੇ ਕਿਸਾਨ, ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਆਈਆਂ ਸਾਹਮਣੇ
ਉਧਰ, ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੇ 19ਵੇਂ ਦਿਨ ਕੇਂਦਰ ਸਰਕਾਰ ਖਿਲਾਫ ਰੋਸ ਹੋਰ ਵਧ ਗਿਆ ਹੈ। ਕਿਸਾਨ ਅੱਜ ਦਿੱਲੀ ਦੀਆਂ ਹੱਦਾਂ ’ਤੇ ਭੁੱਖ ਹੜਤਾਲ’ 'ਤੇ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਸਰਕਾਰ ਐਮਐਸਪੀ ‘ਤੇ ਸਭ ਨੂੰ ਗੁੰਮਰਾਹ ਕਰ ਰਹੀ ਹੈ।
ਕਿਸਾਨਾਂ ਨੂੰ ਹੁਣ ਜੰਮੂ ਦਾ ਵੀ ਮਿਲਿਆ ਸਾਥ, ਕੇਂਦਰ 'ਤੇ ਤਾਨਾਸ਼ਾਹ ਰਵੱਈਏ ਦੇ ਇਲਜ਼ਾਮ
ਉਨ੍ਹਾਂ ਕਿਹਾ ਕਿ ਇੱਕ ਪਾਸੇ, ਭਾਜਪਾ ਪ੍ਰਚਾਰ ਕਰ ਰਹੀ ਹੈ ਕਿ ਐਮਐਸਪੀ ਜਾਰੀ ਰਹੇਗੀ। ਦੂਜੇ ਪਾਸੇ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8 ਦਸੰਬਰ ਨੂੰ ਕਿਸਾਨਾਂ ਨਾਲ ਬੈਠਕ ਵਿੱਚ ਕਿਹਾ ਸੀ ਕਿ ਸਰਕਾਰ ਐਮਐਸਪੀ 'ਤੇ ਸਾਰੀਆਂ 23 ਫਸਲਾਂ ਨਹੀਂ ਖਰੀਦ ਸਕਦੀ, ਕਿਉਂਕਿ ਇਸ ‘ਤੇ 17 ਲੱਖ ਕਰੋੜ ਰੁਪਏ ਖਰਚ ਆਉਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨ ਅੰਦੋਲਨ ਹੋਰ ਭੜਕਣ ਮਗਰੋਂ ਅਮਿਤ ਸ਼ਾਹ ਨੇ ਸੰਭਾਲਿਆ ਮੋਰਚਾ, ਹੁਣ ਘੜੀ ਜਾ ਰਹੀ ਨਵੀ ਰਣਨੀਤੀ
ਏਬੀਪੀ ਸਾਂਝਾ
Updated at:
14 Dec 2020 02:39 PM (IST)
ਕਿਸਾਨ ਅੰਦੋਲਨ ਹੋਰ ਭੜਕਣ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰਾ ਮਾਮਲਾ ਆਪਣੇ ਹੱਥ ਲੈ ਲਿਆ ਹੈ। ਸ਼ਾਹ ਪਿਛਲੇ ਦੋ ਦਿਨਾਂ ਤੋਂ ਬੇਹੱਦ ਸਰਗਰਮ ਨਜ਼ਰ ਆ ਰਹੇ ਹਨ ਹਨ।
- - - - - - - - - Advertisement - - - - - - - - -