ਨਵੀਂ ਦਿੱਲੀ: ਮਹਿਲਾ ਟੀਚਰਾਂ ਲਈ ਚੰਗੀ ਖ਼ਬਰ ਹੈ। ਬੱਚਿਆਂ ਨੂੰ ਆਨਲਾਈਨ ਕੋਡਿੰਗ ਸਿਖਾਉਣ ਵਾਲੀ ਕੰਪਨੀ ਵ੍ਹਾਈਟਹੱਟ ਜੂਨੀਅਰ ਵਰਲਡ ਵਾਈਡ ਐਕਸਪੈਂਸ਼ਨ ਮੁਹਿੰਮ ਤਹਿਤ ਗੈਰ ਅੰਗ੍ਰੇਜ਼ੀ ਦੇਸ਼ਾਂ 'ਚ ਵੀ ਦਾਖਲ ਹੋਏਗੀ। ਕੰਪਨੀ ਬ੍ਰਾਜ਼ੀਲ ਤੇ ਮੈਕਸੀਕੋ ਵਿੱਚ ਵੀ ਪ੍ਰਵੇਸ਼ ਕਰੇਗੀ ਤੇ ਗਣਿਤ ਦੀਆਂ ਕਲਾਸਾਂ ਸ਼ੁਰੂ ਕਰੇਗੀ। ਇਸ ਵਿਸਥਾਰ ਯੋਜਨਾਵਾਂ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਕੰਪਨੀ ਇਕ ਲੱਖ ਮਹਿਲਾ ਅਧਿਆਪਕਾਂ ਦੀ ਭਰਤੀ ਕਰੇਗੀ।
ਵ੍ਹਾਈਟਹੱਟ ਜੂਨੀਅਰ ਨੂੰ ਭਾਰਤ ਸਮੇਤ ਅਮਰੀਕਾ, ਬ੍ਰਿਟੇਨ, ਨਿਊਜ਼ੀਲੈਂਡ ਤੇ ਆਸਟ੍ਰੇਲੀਆ 'ਚ ਸਫ਼ਲਤਾ ਮਿਲ ਚੁੱਕੀ ਹੈ। ਇਸ ਵਿੱਚ ਤਕਰੀਬਨ 1.5 ਲੱਖ ਵਿਦਿਆਰਥੀ 11,000 ਅਧਿਆਪਕ ਤੇ ਕੁੱਲ 40,000 ਕਲਾਸਾਂ ਵਿੱਚ ਸਿਖਲਾਈ ਦਿੱਤੀ ਗਈ। ਇਹ ਵਿਦਿਆਰਥੀ ਉਹ ਹਨ ਜੋ ਫੀਸਾਂ ਦਾ ਭੁਗਤਾਨ ਕਰਦੇ ਹਨ।
'ਇਕ ਲੱਖ ਮਹਿਲਾ ਅਧਿਆਪਕਾਂ ਨੂੰ ਮਿਲੇਗੀ ਨੌਕਰੀ'
ਕੰਪਨੀ ਅਗਲੇ ਮਹੀਨੇ ਗਣਿਤ ਦੀਆਂ ਕਲਾਸਾਂ ਸ਼ੁਰੂ ਕਰ ਰਹੀ ਹੈ। ਅਗਲੇ ਤਿੰਨ ਸਾਲਾਂ ਦੌਰਾਨ ਭਾਰਤ ਵਿਚ ਇੱਕ ਲੱਖ ਅਧਿਆਪਕਾਂ ਲਈ ਨੌਕਰੀਆਂ ਪੈਦਾ ਹੋਣਗੀਆਂ ਤੇ ਇਹ ਸਾਰੀਆਂ ਔਰਤਾਂ ਲਈ ਹੋਣਗੀਆਂ।

Education Loan Information:
Calculate Education Loan EMI