ਕੱਲ੍ਹ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਤੇ ਸਥਾਨਕ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜੋ ਆਉਣ ਵਾਲੇ ਸਮੇਂ ਵਿੱਚ ਨਿਸ਼ਚਤ ਰੂਪ ਨਾਲ ਭਾਰਤ ਲਈ ਵਿਸ਼ਵ ਦੀ ਅਗਵਾਈ ਕਰਨ ਦਾ ਰਾਹ ਪੱਧਰਾ ਕਰੇਗੀ।-
ਅੱਜ ਗ੍ਰਹਿ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਸਾਰੀਆਂ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੀਆਂ ਕੰਟੀਨ ਹੁਣ ਸਿਰਫ ਦੇਸੀ ਉਤਪਾਦ ਵੇਚਣਗੀਆਂ। ਇਹ 1 ਜੂਨ, 2020 ਤੋਂ ਦੇਸ਼ ਭਰ ਦੀਆਂ ਸਾਰੀਆਂ ਸੀਏਪੀਐਫ ਕੰਟੀਨਾਂ ‘ਤੇ ਲਾਗੂ ਹੋਵੇਗਾ। ਇਸ ਨਾਲ ਸੀਏਪੀਐਫ ਦੇ ਲਗਭਗ 10 ਲੱਖ ਜਵਾਨਾਂ ਦੇ 50 ਲੱਖ ਪਰਿਵਾਰ ਵਾਲੇ ਸਵਦੇਸ਼ੀ ਤੌਰ 'ਤੇ ਇਸਤੇਮਾਲ ਕਰਨਗੇ। -
ਮੈਂ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਦੇਸ਼ ਵਿੱਚ ਬਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤੇ ਦੂਜੇ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਤ ਕੀਤਾ ਜਾਵੇ। ਜੇ ਹਰ ਭਾਰਤੀ ਭਾਰਤ ‘ਚ ਬਣੇ ਉਤਪਾਦਾਂ (ਸਵਦੇਸ਼ੀ) ਦੀ ਵਰਤੋਂ ਕਰਨ ਦਾ ਵਾਅਦਾ ਕਰਦਾ ਹੈ, ਤਾਂ ਦੇਸ਼ ਦਾ ਲੋਕਤੰਤਰ ਪੰਜ ਸਾਲਾਂ ‘ਚ ਸਵੈ-ਨਿਰਭਰ ਹੋ ਸਕਦਾ ਹੈ।-