ਅੰਮ੍ਰਿਤਸਰ: ਡਰੱਗਸ ਫੈਕਟਰੀ ਮਾਮਲੇ 'ਚ ਹੁਣ ਈਡੀ ਦੀ ਐਂਟਰੀ ਹੋ ਗਈ ਹੈ। ਈਡੀ ਨੇ ਪੰਜਾਬ ਐਸਟੀਐਡ ਦੀ ਬਰਾਮਦਗੀ 'ਤੇ ਮੁਲਜ਼ਮਾਂ ਖ਼ਿਲਾਫ਼ ਜਾਂਚ ਸ਼ਰੂ ਕੀਤੀ ਹੈ। ਈਡੀ ਸਾਰੇ ਮੁਲਜ਼ਮਾਂ ਤੇ ਉਨ੍ਹਾਂ ਦੇ ਸਾਥੀਆਂ ਦੀ ਜਾਇਦਾਦ ਤੇ ਬੈਂਕ ਖਾਤਿਆਂ ਦੀ ਪੜਤਾਲ ਕਰੇਗੀ। ਜੇਕਰ ਇਸ ਦੌਰਾਨ ਖਾਤਿਆਂ 'ਚ ਵੱਡੀ ਟ੍ਰਾਂਜ਼ੈਕਸ਼ਨ ਹੋਈ ਤਾਂ ਈਡੀ ਦੀ ਜਾਂਚ ਤੇਜ਼ ਹੋ ਜਾਵੇਗੀ।


ਇਸ ਦੇ ਨਾਲ ਹੀ ਈਡੀ ਮਨੀਲਾਂਡਰਿੰਗ ਤੇ ਸਮਗਲਰਾਂ ਦੇ ਵਿਦੇਸ਼ੀ ਤੇ ਸਿਆਸੀ ਕੁਨੈਕਸ਼ਨ ਦੀ ਵੀ ਜਾਂਚ ਕਰੇਗੀ। ਪਿਛਲੇ ਹਫਤੇ ਅੰਮ੍ਰਿਤਸਰ 'ਚ ਐਸਟੀਐਫ ਨੇ ਇੱਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਡਰੱਗਸ ਬਰਾਮਦ ਕੀਤੀ, ਜਿਸ 'ਚ 188 ਕਿਲੋ ਹੈਰੋਇਨ ਸੀ। ਇਸ ਦੌਰਾਨ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਨ੍ਹਾਂ 'ਚੋਂ ਇੱਕ ਅਫਗਾਨ ਨਾਗਰਿਕ ਵੀ ਹੈ ਜਿਸ ਘਰ 'ਚੋਂ ਨਸ਼ਾ ਬਰਾਮਦ ਕੀਤਾ ਗਿਆ ਉਹ ਮੁਲਜ਼ਮਾਂ ਨੇ ਅਕਾਲੀ ਦਲ ਦੇ ਉੱਪ ਪ੍ਰਧਾਨ ਤੋਂ ਕਰਾਏ 'ਤੇ ਲਿਆ ਹੋਇਆ ਸੀ। ਹਾਲਾਂਕਿ ਮਸੀਹ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਰਾਏਦਾਰਾਂ ਦੀਆਂ ਹਰਕਤਾਂ ਬਾਰੇ ਕੁਝ ਵੀ ਨਹੀਂ ਪਤਾ ਸੀ।