ਨਵੀਂ ਦਿੱਲੀ: ਭਾਰਤੀ ਸਟੈਟ ਬੈਂਕ (ਐਸਬੀਆਈ) ਨੇ ਫਿਕਸਡ ਡਿਪਾਜ਼ਿਟ (ਐਫਡੀ) ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਐਸਬੀਆਈ ਵੱਲੋਂ ਜਾਰੀ ਨਵੀਂ ਐਫਡੀ ਦਰਾਂ 10 ਫਰਵਰੀ ਤੋਂ ਲਾਗੂ ਹੋਣਗੀਆਂ। ਬੈਂਕ ਨੇ 7 ਦਿਨਾਂ ਤੋਂ 45 ਦਿਨਾਂ ਦੀ ਮੈਚਿਓਰਿਟੀ ਨੂੰ ਛੱਡ ਬਾਕੀ ਸਾਰੀਆਂ ਐਫਡੀ ਦਰਾਂ ਵਿੱਚ ਕਟੌਤੀ ਕੀਤੀ ਹੈ।
ਬੈਂਕ ਨੇ 46 ਦਿਨਾਂ ਤੋਂ 179 ਦਿਨਾਂ ਤੱਕ ਦੀ ਮਿਆਦ ਲਈ ਐਫਡੀ ਤੇ ਵਿਆਜ ਦਰ ਨੂੰ 50 ਬੀਪੀਐਸ ਘਟਾ ਦਿੱਤਾ ਹੈ। ਹੁਣ ਇਸ ਬਚਤ 'ਤੇ 5% ਵਿਆਜ ਦਰ ਮਿਲੇਗੀ। ਐਸਬੀਆਈ 180 ਦਿਨਾਂ ਤੋਂ ਲੈ ਕੇ 210 ਦਿਨਾਂ ਅਤੇ 211 ਦਿਨਾਂ ਤੋਂ 1 ਸਾਲ ਤੋਂ ਘੱਟ ਦੀ ਮਿਆਦ ਵਾਲੇ ਐਫਡੀਜ਼ ਲਈ 5.50% ਦੀ ਦਰ ਨਾਲ ਵਿਆਜ ਅਦਾ ਕਰੇਗੀ।
7 ਦਿਨ ਤੋਂ 45 ਦਿਨ 4.50%
46 ਦਿਨ ਤੋਂ 179 ਦਿਨ 5.00%
180 ਦਿਨ ਤੋਂ 210 ਦਿਨ 5.50%
211 ਦਿਨ ਤੋਂ 1 ਸਾਲ ਤੋਂ ਘੱਟ 5.50%
1 ਸਾਲ ਤੋਂ ਘੱਟ 2 ਸਾਲ 6.00%
2 ਸਾਲ ਤੋਂ ਘੱਟ 3 ਸਾਲ 6.00%
3 ਸਾਲ ਤੋਂ 5 ਸਾਲ ਤੋਂ ਘੱਟ 6.00%
5 ਸਾਲ ਅਤੇ 10 ਸਾਲ ਤੱਕ 6.00%
10 ਫਰਵਰੀ ਤੋਂ ਪ੍ਰਭਾਵੀ, ਬਜ਼ੁਰਗ ਨਾਗਰਿਕਾਂ ਲਈ ਐਸਬੀਆਈ ਦੀਆਂ ਨਵੀਆਂ ਐਫਡੀ ਵਿਆਜ ਦਰਾਂ ਵੀ ਪ੍ਰਭਾਵਤ ਹੋਣਗੀਆਂ।
7 ਦਿਨ ਤੋਂ 45 ਦਿਨ 5.00%
46 ਦਿਨ ਤੋਂ 179 ਦਿਨ 5.50%
180 ਦਿਨ ਤੋਂ 210 ਦਿਨ 6.00%
211 ਦਿਨ ਤੋਂ 1 ਸਾਲ ਘੱਟੋ ਘੱਟ 6.00%
1 ਸਾਲ ਤੋਂ 2 ਸਾਲ ਤੋਂ ਘੱਟ 6.50%
2 ਸਾਲ ਤੋਂ 3 ਸਾਲ 6.50%
3 ਸਾਲ ਤੋਂ 5 ਸਾਲ ਤੋਂ ਘੱਟ 6.50%
5 ਸਾਲ ਅਤੇ 10 ਸਾਲ ਤੱਕ 6.50%
Election Results 2024
(Source: ECI/ABP News/ABP Majha)
ਕਿਤੇ ਤੁਸੀਂ ਵੀ ਤਾਂ ਨਹੀਂ ਕਰਵਾਏ ਸਟੇਟ ਬੈਂਚ 'ਚ ਪੈਸੇ ਜਮ੍ਹਾਂ, ਜਾਣੋ ਬੈਂਕ ਦਾ ਇਹ ਵੱਡਾ ਐਲਾਨ
ਏਬੀਪੀ ਸਾਂਝਾ
Updated at:
07 Feb 2020 03:42 PM (IST)
ਭਾਰਤੀ ਸਟੈਟ ਬੈਂਕ (ਐਸਬੀਆਈ) ਨੇ ਫਿਕਸਡ ਡਿਪਾਜ਼ਿਟ (ਐਫਡੀ) ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਐਸਬੀਆਈ ਵੱਲੋਂ ਜਾਰੀ ਨਵੀਂ ਐਫਡੀ ਦਰਾਂ 10 ਫਰਵਰੀ ਤੋਂ ਲਾਗੂ ਹੋਣਗੀਆਂ। ਬੈਂਕ ਨੇ 7 ਦਿਨਾਂ ਤੋਂ 45 ਦਿਨਾਂ ਦੀ ਮੈਚਿਓਰਿਟੀ ਨੂੰ ਛੱਡ ਬਾਕੀ ਸਾਰੀਆਂ ਐਫਡੀ ਦਰਾਂ ਵਿੱਚ ਕਟੌਤੀ ਕੀਤੀ ਹੈ।
- - - - - - - - - Advertisement - - - - - - - - -