ਨਵੀਂ ਦਿੱਲੀ: ਚੀਨ 'ਚ ਕੋਰੋਨਾਵਾਇਰਸ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਚੀਨ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ 'ਚ ਕੋਰੋਨਾਵਾਇਰਸ ਮਹਾਮਾਰੀ 'ਚ ਮਰਨ ਵਾਲਿਆਂ ਦੀ ਗਿਣਤੀ 638 ਹੋ ਗਈ ਹੈ। ਚੀਨ 'ਚ ਹੁਣ ਤੱਕ 31 ਹਜ਼ਾਰ ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ 73 ਲੋਕਾਂ ਦੀ ਮੌਤ ਹੋ ਗਈ ਸੀ।
ਅਮਰੀਕਾ ਨੇ ਕੋਰੋਨਾਵਾਇਰਸ ਦੇ ਪ੍ਰਕੋਪ 'ਚ ਚੱਲ ਰਹੇ ਚੀਨ ਤੋਂ ਆਪਣੇ ਲੋਕਾਂ ਨੂੰ ਬਚਾਉਣ ਲਈ ਦੋ ਹੋਰ ਜਹਾਜ਼ ਵੁਹਾਨ ਭੇਜੇ ਹਨ। ਅਮਰੀਕਾ ਲਗਾਤਾਰ ਵੁਹਾਨ ਤੋਂ ਆਪਣੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਬੇਈ ਦੀ ਰਾਜਧਾਨੀ ਵੁਹਾਨ ਤੋਂ ਹੀ ਚੀਨ ਸਮੇਤ ਦੁਨੀਆ ਦੇ 31 ਦੇਸ਼ਾਂ 'ਚ ਇਹ ਵਾਇਰਸ ਫੈਲ ਚੁੱਕਿਆ ਹੈ। ਇਸ ਦੇ ਚੱਲਦਿਆਂ ਕਈ ਦੇਸ਼ਾਂ ਨੇ ਤਾਂ ਚੀਨ ਨਾਲ ਲਗਦੀਆਂ ਆਪਣੀਆਂ ਸਰਹੱਦਾਂ ਵੀ ਸੀਲ ਕਰ ਦਿੱਤੀਆਂ ਹਨ।
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਵੁਹਾਨ ਤੋਂ ਦੋ ਜਹਾਜ਼ਾਂ ਜ਼ਰੀਏ ਲਿਆਂਦੇ ਗਏ ਭਾਰਤੀ ਨਾਗਰਿਕਾਂ 'ਚੋਂ ਕੋਈ ਕੋਰੋਨਾਵਾਇਰਸ ਦਾ ਪੀੜਿਤ ਨਹੀਂ ਹੈ। ਇਨ੍ਹਾਂ ਸਾਰਿਆਂ ਦੇ ਟੈਸਟ ਨੈਗੇਟਿਵ ਆਏ ਹਨ।
ਨਹੀਂ ਰੁਕ ਰਿਹਾ ਕੋਰੋਨਾਵਾਇਰਸ ਦਾ ਕਹਿਰ, ਹੁਣ ਤੱਕ 638 ਮੌਤਾਂ, 31 ਹਜ਼ਾਰ ਪੌਜ਼ਿਟਵ
ਏਬੀਪੀ ਸਾਂਝਾ
Updated at:
07 Feb 2020 02:08 PM (IST)
ਚੀਨ 'ਚ ਕੋਰੋਨਾਵਾਇਰਸ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਚੀਨ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ 'ਚ ਕੋਰੋਨਾਵਾਇਰਸ ਮਹਾਮਾਰੀ 'ਚ ਮਰਨ ਵਾਲਿਆਂ ਦੀ ਗਿਣਤੀ 638 ਹੋ ਗਈ ਹੈ।
- - - - - - - - - Advertisement - - - - - - - - -