ਵਾਸ਼ਿੰਗਟਨ: 25 ਜੁਲਾਈ ਨੂੰ ਤਾਜ ਮਹਿਲ ਦੇ ਆਕਾਰ ਦਾ ਤਿੰਨ ਗੁਣਾ ਵੱਡਾ ਐਸਟਰਾਈਡ ਧਰਤੀ ਦੇ ਨਜ਼ਦੀਕ ਤੋਂ ਹੋ ਕੇ ਲੰਘੇਗਾ। ਨਾਸਾ ਦੇ ਨਜ਼ਦੀਕ-ਧਰਤੀ ਆਬਜੈਕਟ ਦੇ ਡੇਟਾਬੇਸ ਦੇ ਅਨੁਸਾਰ, ਲਗਭਗ 220 ਮੀਟਰ ਦਾ ਆਕਾਰ ਦਾ ਐਸਟਰਾਈਡ '2008 GO20' 25 ਜੁਲਾਈ (ਇੰਡੀਆ ਸਟੈਂਡਰਡ ਟਾਈਮ) ਨੂੰ ਸਵੇਰੇ 3 ਵਜੇ ਦੇ ਕਰੀਬ ਧਰਤੀ ਦੇ ਸਭ ਤੋਂ ਨਜ਼ਦੀਕ ਪਹੁੰਚੇਗਾ। ਐਸਟਰਾਈਡ ਧਰਤੀ ਤੋਂ 4.7 ਮਿਲੀਅਨ ਕਿਲੋਮੀਟਰ ਦੀ ਦੂਰੀ 'ਤੇ ਲੰਘਣਾ ਹੈ। 

 

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਇਕ ਗ੍ਰਹਿ ਬਹੁਤ ਤੇਜ਼ ਰਫਤਾਰ ਨਾਲ ਧਰਤੀ ਦੇ ਚੱਕਰ ਵਿਚ ਆ ਰਿਹਾ ਹੈ, ਜੋ ਕਿ ਲਗਭਗ 220 ਮੀਟਰ ਚੌੜਾ ਹੈ। ਨਾਸਾ ਨੇ ਕਿਹਾ ਹੈ ਕਿ ਇਸ ਐਸਟਰਾਈਡ ਦਾ ਆਕਾਰ ਲੰਡਨ ਦੇ ਮਸ਼ਹੂਰ ਲੈਂਡਮਾਰਕ ਬਿੱਗ ਬੈਨ ਦੇ ਆਕਾਰ ਤੋਂ ਦੁੱਗਣਾ ਹੈ। ਨਾਸਾ ਨੇ ਕਿਹਾ ਹੈ ਕਿ ਉਹ ਇਸ ਐਸਟਰਾਈਡ 'ਤੇ ਪੂਰੀ ਨਜ਼ਰ ਰੱਖ ਰਹੀ ਹੈ ਅਤੇ ਇਸ ਐਸਟਰਾਈਡ ਦੀ ਨਿਰੰਤਰ ਮੋਨੀਟਰਿੰਗ ਕੀਤੀ ਜਾ ਰਹੀ ਹੈ।

 

ਨਾਸਾ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਹ ਆਕਾਸ਼ੀ ਪੱਥਰ ਤਕਰੀਬਨ 220 ਮੀਟਰ ਚੌੜਾ ਹੈ ਅਤੇ ਲਗਭਗ 8 ਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਧਰਤੀ ਦੀ ਪਰਿਕ੍ਰਿਆ ਵੱਲ ਵਧ ਰਿਹਾ ਹੈ। ਨਾਸਾ ਨੇ ਇਸ ਗ੍ਰਹਿ ਦਾ ਨਾਮ '2008  GO20' ਰੱਖਿਆ ਹੈ ਅਤੇ ਕਿਹਾ ਹੈ ਕਿ ਇਹ ਐਸਟਰਾਈਡ 25 ਜੁਲਾਈ ਨੂੰ ਧਰਤੀ ਦੇ ਚੱਕਰ ਦੇ ਨੇੜੇ ਲੰਘੇਗਾ।

 

ਹਾਲਾਂਕਿ, ਨਾਸਾ ਨੇ ਕਿਹਾ ਹੈ ਕਿ ਇਹ ਐਸਟਰਾਈਡ ਦੀ ਧਰਤੀ ਉੱਤੇ ਟਕਰਾਉਣ ਦੀ ਸੰਭਾਵਨਾ ਨਹੀਂ ਹੈ ਅਤੇ ਨਾਸਾ ਇਸ ਐਸਟਰਾਈਡ 'ਤੇ ਨਿਰੰਤਰ ਨਿਗਰਾਨੀ ਕਰ ਰਿਹਾ ਹੈ। ਨਾਸਾ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ 25 ਜੁਲਾਈ ਨੂੰ ਸਵੇਰੇ ਕਰੀਬ 2 ਵਜੇ-3 ਵਜੇ ‘ਅਪੋਲੋ’ ਨਾਮ ਦਾ ਇਹ ਐਸਟਰਾਈਡ ਧਰਤੀ ਦੇ ਚੱਕਰ ਤੋਂ ਲੰਘੇਗਾ। ਨਾਸਾ ਨੇ ਕਿਹਾ ਹੈ ਕਿ ਇਸ ਐਸਟਰਾਈਡ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਅਤੇ ਇਸ ਨਾਲ ਧਰਤੀ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਹੈ।