ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਾਲ ਹੀ ਭਾਜਪਾ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਅਨਿਲ ਜੋਸ਼ੀ ਨੇ ਕਾਂਗਰਸ ਪਾਰਟੀ 'ਤੇ ਅੱਜ ਫਿਰਕਾਪ੍ਰਸਤੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਮੇਸ਼ਾ ਤੋਂ ਹੀ ਅਜਿਹੀ ਫਿਰਕੂਵਾਦ ਵਾਲੀ ਰਾਜਨੀਤੀ ਕਰਨ ਦੀ ਮਨਸ਼ਾ ਰਹੀ ਹੈ। ਜੋਸ਼ੀ ਨੇ ਕਿਹਾ ਕਿ ਸੁਨੀਲ ਜਾਖੜ ਦੇ ਬਿਆਨ ਨੇ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ ਤੇ ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਨੂੰ ਸੀਅੇੈਮ ਬਣਾਉਣ ਦੇ ਫੈਸਲੇ ਦਾ ਅਕਾਲੀ ਦਲ ਸਵਾਗਤ ਤਾਂ ਹੀ ਕਰੇਗਾ ਜੇ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਵੀ ਚੰਨੀ ਹੀ ਹੋਣਗੇ। 

 

ਉਨ੍ਹਾਂ ਕਿਹਾ ਪਰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਪਹਿਲਾਂ ਹੀ ਕਹਿ ਕੇ ਸਾਫ ਕਰ ਚੁੱਕੇ ਹਨ ਕਿ ਚੰਨੀ ਸਿਰਫ ਚਾਰ ਮਹੀਨਿਆਂ ਲਈ ਹਨ। ਜਦਕਿ ਅਗਲੀਆਂ ਚੋਣਾਂ ਨਵਜੋਤ ਸਿੱਧੂ ਦੀ ਅਗਵਾਈ 'ਚ ਲੜੀਆਂ ਜਾਣਗੀਆਂ। ਅਨਿਲ ਜੋਸ਼ੀ ਨੇ ਕਿਹਾ ਕਾਂਗਰਸ ਨੇ ਜੋ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਅਸਰ ਹੇਠਲੇ ਪੱਧਰ ਤੱਕ ਜਾਵੇਗਾ। ਉਹ ਦਿਖਣ ਵੀ ਲੱਗ ਪਿਆ ਹੈ ਜਿਵੇਂ ਸੰਗਤ ਸਿੰਘ ਗਿਲਜੀਆਂ ਤੇ ਸੁਰਜੀਤ ਧੀਮਾਨ ਨੇ ਬੀਸੀ ਭਾਈਚਾਰੇ ਲਈ ਨੁਮਾਇੰਦਗੀ ਦੀ ਮੰਗ ਕੀਤੀ। 

 

ਜੋਸ਼ੀ ਨੇ ਨਵਜੋਤ ਸਿੱਧੂ 'ਤੇ ਵੀ ਤੰਜ ਕੱਸਦਿਆਂ ਕਿਹਾ ਕਿ ਸਿੱਧੂ ਦੇ ਹੱਕ 'ਚ ਕਿਸੇ ਵਿਧਾਇਕ ਨੇ ਵੋਟ ਨਹੀਂ ਪਾਈ ਤੇ ਖੁਦ ਆਪ ਨੂੰ ਸੀਅੇੈਮ ਬਣਨ ਲਈ ਰੌਲਾ ਪਾਉਂਦਾ ਰਿਹਾ। ਸਿੱਧੂ ਦੇ ਵੈਸੇ ਵੀ ਵਸ ਦੀ ਗੱਲ ਨਹੀਂ ਸੀਅੇੈਮ ਬਣਨਾ, ਕਿਉਂਕਿ ਸਿੱਧੂ ਕੋਲੋਂ ਆਪਣਾ ਇਕ ਵਿਭਾਗ ਨਹੀਂ ਸੰਭਾਲਿਆ ਗਿਆ ਪੂਰਾ ਪੰਜਾਬ ਕਿਵੇਂ ਸੰਭਾਲੇਗਾ। ਪਰ ਜੇਕਰ ਕਾਂਗਰਸ ਸਿੱਧੂ ਨੂੰ ਸੀਅੇੈਮ ਬਣਾ ਦਿੰਦੀ ਤਾਂ ਪਤਾ ਲੱਗ ਜਾਣਾ ਸੀ ਕਿ ਸਿੱਧੂ ਕਿੰਨੇ ਕੁ ਪਾਣੀ 'ਚ ਹੈ। ਸਿੱਧੂ ਨੂੰ ਸੀਅੇੈਮ ਦੇ ਅਹੁਦੇ ਦੀ ਗਰਿਮਾ ਦਾ ਖਿਆਲ ਰੱਖਣਾ ਚਾਹੀਦਾ। 

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904