ਚੰਡੀਗੜ੍ਹ: ਅੱਜ 12 ਦਸੰਬਰ ਤੋਂ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਚੱਲ ਰਹੇ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਜਿੱਥੇ 12 ਦਸੰਬਰ ਨੂੰ ਦੇਸ਼ ਭਰ 'ਚ ਟੋਲ ਪਲਾਜ਼ਾ ਮੁਫਤ ਕੀਤੇ ਜਾਣੇ ਹਨ, ਉਥੇ ਹੀ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਸਾਲਾਂ ਤੋਂ ਬੰਜਰ ਪਈ ਜ਼ਮੀਨ ਨੂੰ ਬਣਾ ਦਿੱਤਾ ਉਪਜਾਊ, ਇੰਝ ਸਖ਼ਤ ਮੇਹਨਤ ਤੋਂ ਬਾਅਦ ਉੱਗ ਰਹੀਆਂ ਸਬਜ਼ੀਆਂ

ਦਿੱਲੀ ਜੈਪੁਰ ਨੈਸ਼ਨਲ ਹਾਈਵੇਅ ਨੂੰ ਰੋਕਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਤਬਦੀਲੀਆਂ ਕੀਤੀਆਂ ਅਤੇ ਹੁਣ 12 ਦਸੰਬਰ ਦੀ ਥਾਂ 13 ਦਸੰਬਰ ਨੂੰ ਦਿੱਲੀ ਜੈਪੁਰ ਹਾਈਵੇਅ ਬੰਦ ਕੀਤਾ ਜਾਵੇਗਾ। ਰਾਜਸਥਾਨ ਦੇ ਕਿਸਾਨ ਸ਼ਾਹਜਹਾਂਪੁਰ ਵਿੱਚ 1 ਦਿਨ ਪਹਿਲਾਂ ਇਕੱਠੇ ਹੋ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਕਿਹਾ ਕਿ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨ ਦੇ ਪ੍ਰੋਗਰਾਮ ਵਿੱਚ ਥੋੜੀ ਜਿਹੀ ਤਬਦੀਲੀ ਕੀਤੀ ਗਈ ਹੈ।

ਮੁੱਖ ਮੰਤਰੀ ਯੋਗੀ ਨੂੰ ਮਿਲੀ ਧਮਕੀ, ਡਾਇਲ 112 'ਤੇ ਆਇਆ ਅਜਿਹਾ ਮੈਸੇਜ

ਉਸਨੇ ਦੱਸਿਆ ਕਿ 13 ਦਸੰਬਰ ਨੂੰ ਰਾਜਸਥਾਨ ਦੇ ਕੋਟਪੁਤਲੀ ਅਤੇ ਸ਼ਾਹਜਹਾਨਪੁਰ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਇਸ ਦੇ ਨਾਲ ਹੀ ਕਿਸਾਨ ਦਿੱਲੀ ਦੀ ਸਰਹੱਦ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨੂੰ ਅੱਜ 17 ਦਿਨ ਹੋ ਗਏ ਹਨ। ਦਿੱਲੀ 'ਚ ਠੰਡ ਵੀ ਵਧ ਗਈ ਹੈ, ਪਰ ਹਜ਼ਾਰਾਂ ਕਿਸਾਨ ਅਜੇ ਵੀ ਸਰਹੱਦਾਂ 'ਤੇ ਖੜੇ ਹਨ ਅਤੇ ਉਨ੍ਹਾਂ ਦਾ ਉਤਸ਼ਾਹ ਨਹੀਂ ਘਟਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ