ਲਖਨਾਊ: ਕਿਸਾਨ ਅੰਦੋਲਨ ਵਿਚਾਲੇ ਉੱਤਰ ਪ੍ਰਦੇਸ਼ ’ਚ ਬੀਜੇਪੀ ਲਈ ਇੱਕ ਹੋਰ ਚੁਣੌਤੀ ਆ ਗਈ ਹੈ। ਸੂਬੇ ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਲੰਮੇਰੀ ਉਡੀਕ ਤੋਂ ਬਾਅਦ ਆਖ਼ਰ ਹੋਲੀ ਤੋਂ ਠੀਕ ਪਹਿਲਾਂ ਇਸ ਦਾ ਐਲਾਨ ਹੋ ਗਿਆ ਹੈ। ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ ਗ੍ਰਾਮ ਪੰਚਾਇਤਾਂ ਵਿੱਚ ਚਹਿਲ-ਪਹਿਲ ਵਧ ਗਈ ਹੈ। ਲੋਕਾਂ ਨੇ ਰੰਗਾਂ ਦੇ ਬਹਾਨੇ ਇੱਕ-ਦੂਜੇ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ‘ਹੋਲੀ ਦੇ ਰੰਗ, ਪੰਚਾਇਤ ਚੋਣਾਂ ਦੇ ਸੰਗ’ ਲੋਕਾਂ ਨੂੰ ਵਧੀਆ ਜਾਪਣ ਲੱਗਾ ਹੈ।


 


ਪੰਚਾਇਤ ਚੋਣਾਂ ਦਾ ਐਲਾਨ ਉੱਤਰ ਪ੍ਰਦੇਸ਼ ਚੋਣ ਕਮਿਸ਼ਨ ਨੇ ਕੀਤਾ ਹੈ। ਇਸ ਵਾਰ ਪੰਚਾਇਤ ਚੋਣਾਂ ਚਾਰ ਗੇੜਾਂ ’ਚ ਹੋਣਗੀਆਂ। ਪਹਿਲਾ ਗੇੜ 15 ਅਪ੍ਰੈਲ ਨੂੰ ਹੋਵੇਗਾ। ਫਿਰ 19 ਨੂੰ ਦੂਜਾ, 26 ਨੂੰ ਤੀਜਾ ਤੇ 29 ਨੂੰ ਚੌਥਾ ਗੇੜ ਹੋਵੇਗਾ। ਨਤੀਜੇ ਦਾ ਐਲਾਨ 2 ਮਈ ਨੂੰ ਕੀਤਾ ਜਾਵੇਗਾ।


 


ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡਾਂ ਵਿੱਚ ਸਰਗਰਮੀ ਤੇਜ਼ ਹੋ ਗਈ ਹੈ। ਜਿਹੜੇ ਲੋਕ ਦਾਅਵੇਦਾਰੀ ਕਰ ਰਹੇ ਹਨ, ਉਨ੍ਹਾਂ ਨੇ ਇੱਕ-ਦੂਜੇ ਨੂੰ ਮਿਲਣਾ ਤੇ ਪਿੰਡ ਵਿੱਚ ਆਪਦੇ ਹੱਕ ’ਚ ਮਾਹੌਲ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਜੋਡ–ਤੋੜ ਦੀ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ, ਜੋ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੱਕ ਚੱਲੇਗੀ।


 


ਇਹ ਚੋਣਾਂ ਬੀਜੇਪੀ ਲਈ ਬੇਹੱਦ ਅਹਿਮ ਹਨ ਕਿਉਂਕਿ ਪਿੰਡਾਂ ਵਿੱਚ ਕਿਸਾਨ ਅੰਦੋਲਨ ਕਰਕੇ ਸਰਕਾਰ ਪ੍ਰਤੀ ਰੋਸ ਹੈ। ਇਸ ਕਰਕੇ ਇਹ ਚੋਣਾਂ ਤੈਅ ਕਰਨਗੀਆਂ ਕਿ ਬੀਜੇਪੀ ਦਾ ਭਵਿੱਖ ਕੀ ਹੋਏਗਾ।


 


 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904