ਨਵੀਂ ਦਿੱਲੀ: ਪਿਛਲੇ ਸਾਲ ਕੋਰੋਨਾਵਾਇਰਸ ਸੰਕਰਮਣ ਨੂੰ ਕੰਟਰੋਲ ਕਰਨ ਲਈ ਲੌਕਡਾਊਨ ਲਾਇਆ ਗਿਆ ਸੀ। ਲੋਕ ਘਰਾਂ ਵਿੱਚ ਕੈਦ ਰਹਿਣ ਲਈ ਮਜਬੂਰ ਹੋਏ ਸੀ। ਲੋਕਾਂ ਨੇ ਕੰਪਿਊਟਰ, ਨੈੱਟਫਲਿਕਸ ਤੇ ਖਾਣੇ ਨੂੰ ਖੂਬ ਇੰਜੂਆਏ ਕੀਤਾ ਜਿਸ ਦਾ ਨਤੀਜਾ ਸੋਮਵਾਰ ਨੂੰ ਪ੍ਰਕਾਸ਼ਤ ਜਾਮਾ ਨੈੱਟਵਰਕ ਓਪਨ ਦੀ ਰਿਪੋਰਟ ਵਿੱਚ ਵੇਖਣ ਨੂੰ ਮਿਲਿਆ।
ਲੌਕਡਾਉਨ ਨੇ ਹਰ ਮਹੀਨੇ ਲੋਕਾਂ ਦਾ ਭਾਰ 2 ਪੌਂਡ ਵਧਾਇਆ
ਖੋਜ ਮੁਤਾਬਕ, ਅਮਰੀਕੀ ਨਾਗਰਿਕਾਂ ਨੇ ਕੁਆਰੰਟੀਨ ਵਿੱਚ ਰਹਿੰਦੇ ਹੋਏ ਹਰ ਮਹੀਨੇ 2 ਪੌਂਡ ਦਾ ਵਾਧਾ ਕੀਤਾ। ਖੋਜਕਰਤਾਵਾਂ ਨੇ ਕਾਰਡੀਓਲੌਜੀ ਦੀ ਖੋਜ ਵਿੱਚ ਸ਼ਾਮਲ 269 ਭਾਗੀਦਾਰਾਂ ਤੋਂ ਹਾਸਲ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਇੱਕ ਬਲੂਟੁੱਥ ਡਿਵਾਈਸ ਨਾਲ ਸਮਾਰਟ ਸਕੇਲ ਨਾਲ ਭਾਰ ਮਾਪਣ ਦੀ ਰਿਪੋਰਟ ਕੀਤੀ ਤੇ ਖੁਦ ਨੂੰ ਨਿਯਮਤ ਤੌਰ 'ਤੇ ਤੋਲਿਆ। ਖੋਜਕਰਤਾਵਾਂ ਨੇ ਚਾਰ ਮਹੀਨਿਆਂ ਲਈ ਔਸਤਨ 7444 ਵਜ਼ਨ ਦੇ ਮਾਪ ਨੂੰ ਇਕੱਠਾ ਕੀਤਾ ਯਾਨੀ ਔਸਤਨ ਹਰ ਉਮੀਦਵਾਰ ਤੋਂ 28 ਵਜਨ ਦਾ ਮਾਪ।
ਹਿੱਸਾ ਲੈਣ ਵਾਲੇ ਲਗਪਗ 52 ਪ੍ਰਤੀਸ਼ਤ ਔਰਤਾਂ, 77 ਪ੍ਰਤੀਸ਼ਤ ਗੋਰੇ ਤੇ ਉਨ੍ਹਾਂ ਦੀ ਔਸਤ ਉਮਰ 52 ਸਾਲ ਸੀ। ਖੋਜਕਰਤਾਵਾਂ ਨੇ 1 ਫਰਵਰੀ 2020 ਅਤੇ 1 ਜੂਨ 2020 ਦੇ ਵਿਚਕਾਰ ਲਏ ਗਏ ਭਾਰ ਮਾਪਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦਾ ਉਦੇਸ਼ ਲੌਕਡਾਉਨ ਲਾਗੂ ਹੋਣ ਤੋਂ ਪਹਿਲਾਂ ਤੇ ਲੌਕਡਾਉਨ ਤੋਂ ਬਾਅਦ ਦੋਵਾਂ ਤੋਂ ਭਾਰ ਵਿੱਚ ਤਬਦੀਲੀ ਲੱਭਣਾ ਸੀ।
ਖੋਜ ਟੀਮ ਨੇ ਪਾਇਆ ਕਿ ਲੌਕਡਾਉਨ ਲਾਗੂ ਹੋਣ ਤੋਂ ਬਾਅਦ ਹਰ 10 ਦਿਨ ਭਾਗੀਦਾਰਾਂ ਦੇ ਵਜਨ 'ਚ ਇੱਕ ਪਾਉਂਡ ਦੇ ਛੇ-ਦਸਵੇਂ ਹਿੱਸੇ ਲਗਾਤਾਰ ਵਧੇ ਯਾਨੀ ਹਰ ਮਹੀਨਾ 1.5 ਤੋਂ 2 ਪੌਂਡ ਤਕ ਵਜਨ ਵਧਿਆ ਹੋਇਆ ਹੈ। ਲੌਕਡਾਊਨ ਦੇ ਪ੍ਰਭਾਵ ਤੋਂ ਪਹਿਲਾਂ ਬਹੁਤ ਸਾਰੇ ਭਾਗੀਦਾਰ ਚੋਂ ਕਈਆਂ ਦਾ ਭਾਰ ਘੱਟ ਹੋ ਰਿਹਾ ਸੀ। ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਫ੍ਰਾਂਸਿਸਕੋ ਦੇ ਖੋਜਕਰਤਾ ਜੋਰਜ ਮਾਰਕਸ ਨੇ ਨਿਊ ਯਾਰਕ ਟਾਈਮਜ਼ ਨੂੰ ਦੱਸਿਆ, “ਅਸੀਂ ਜਾਣਦੇ ਹਾਂ ਕਿ ਭਾਰ ਵਧਣਾ ਅਮਰੀਕਾ ਵਿਚ ਜਨਤਕ ਸਿਹਤ ਦੀ ਸਮੱਸਿਆ ਹੈ, ਇਸ ਲਈ ਕਿਸੇ ਵੀ ਚੀਜ਼ ਦਾ ਉਸ ਨੂੰ ਮਾੜਾ ਬਣਾਉਣਾ ਨਿਸ਼ਚਤ ਤੌਰ 'ਤੇ ਚਿੰਤਾ ਦਾ ਵਿਸ਼ਾ ਹੈ ਅਤੇ ਘਰਾਂ ਵਿਚ ਰਹਿਣ ਦਾ ਆਰਡਰ ਇੰਨਾ ਵੱਡਾ ਹੈ ਕਿ ਇਹ ਮਾਮੂਲੀ ਸੰਖਿਆ ਦੇ ਪ੍ਰਭਾਵ ਨੂੰ ਬਹੁਤ ਢੁਕਵਾਂ ਬਣਾਉਂਦਾ ਹੈ।"
ਇਹ ਵੀ ਪੜ੍ਹੋ: ਆਖਰ ਸਮ੍ਰਿਤੀ ਇਰਾਨੀ ਨੂੰ ਲੈਣਾ ਪਿਆ ਆਪਣੇ ਹੀ ਮੁੱਖ ਮੰਤਰੀ ਖਿਲਾਫ ਸਟੈਂਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904