Coronavirus: ਦੇਸ਼ 'ਚ ਕੋਰੋਨਾ ਵਾਇਰਸ ਫਿਰ ਤੋਂ ਆਪਣਾ ਕਹਿਰ ਵਰ੍ਹਾ ਰਿਹਾ ਹੈ। ਰੋਜ਼ਾਨਾ ਮਾਮਲਿਆਂ 'ਚ ਵਾਧੇ ਦਾ ਇਕ ਵਾਰ ਫਿਰ ਰਿਕਾਰਡ ਟੁੱਟ ਗਿਆ ਹੈ। ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 59 ਹਜ਼ਾਰ 118 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੀ ਵਾਰ 12 ਅਕਤੂਬਰ, 2020 ਨੂੰ 59 ਹਜ਼ਾਰ ਤੋਂ ਘੱਟ ਕੇਸ ਦਰਜ ਹੋਏ ਸਨ। ਉੱਥੇ ਹੀ ਦੇਸ਼ 'ਚ ਕੱਲ੍ਹ ਕੋਰੋਨਾ ਵਾਇਰਸ ਨਾਲ 257 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਕੱਲ੍ਹ 32 ਹਜ਼ਾਰ, 987 ਲੋਕ ਠੀਕ ਵੀ ਹੋਏ ਹਨ।


ਤਾਜ਼ਾ ਹਾਲਾਤ ਇਸ ਤਰ੍ਹਾਂ ਹਨ:


ਕੁੱਲ ਮਾਮਲੇ- ਇਕ ਕਰੋੜ, 18 ਲੱਖ, 46 ਹਜ਼ਾਰ, 652
ਕੁੱਲ ਡਿਸਚਾਰਜ- ਇਕ ਕਰੋੜ, 12 ਲੱਖ, 64 ਹਜ਼ਾਰ, 637
ਕੁੱਲ ਐਕਟਿਵ ਕੇਸ- ਚਾਰ ਲੱਖ, 21 ਹਜ਼ਾਰ 66
ਕੁੱਲ ਮੌਤਾਂ- ਇਕ ਲੱਖ, 60 ਹਜ਼ਾਰਾਰ, 949
ਕੁੱਲ ਟੀਕਾਕਰਨ- 5 ਕਰੋੜ, 55 ਲੱਖ, ਚਾਰ ਹਜ਼ਾਰ, 440


ਦੇਸ਼ 'ਚ ਮਹਾਰਾਸ਼ਟਰ ਦੀ ਸਭ ਤੋਂ ਮਾੜੀ ਹਾਲਤ


ਦੇਸ਼ 'ਚ ਸਭ ਤੋਂ ਬੁਰੀ ਹਾਲਤ ਮਹਾਰਾਸ਼ਟਰ ਦੀ ਹੈ। ਜਿੱਥੋਂ 60 ਫੀਸਦ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਕਰੀਬ 75 ਫੀਸਦ ਐਕਟਿਵ ਕੇਸ ਸਿਰਫ ਤਿੰਨ ਸੂਬਿਆਂ ਮਹਾਰਾਸ਼ਟਰ, ਪੰਜਾਬ ਤੇ ਕੇਰਲ 'ਚ ਹੈ। ਦੇਸ਼ ਦੇ ਕੁੱਲ ਐਕਟਿਵ ਕੇਸਾਂ ਦੇ 63 ਫੀਸਦ ਕੇਸ ਇਕੱਲੇ ਮਹਾਰਾਸ਼ਟਰ 'ਚ ਹਨ। ਕੇਰਲ 'ਚ 6.22 ਫੀਸਦ ਤੇ ਪੰਜਾਬ 'ਚ 5.19 ਫੀਸਦ ਕੇਸ ਹਨ।


ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ 'ਚ 35,952 ਨਵੇਂ ਮਾਮਲੇ ਸਾਹਮਣੇ ਆਏ ਹਨ। 20,444 ਲੋਕ ਡਿਸਚਾਰਜ ਹੋਏ ਤੇ 111 ਲੋਕਾਂ ਦੀ ਮੌਤ ਹੋ ਗਈ। ਹੁਣ ਸੂਬੇ 'ਚ ਕੁੱਲ ਮਾਮਲਿਆਂ ਦੀ ਗਿਣਤੀ 26 ਲੱਖ, 833 ਹੋ ਗਈ ਹੈ। ਜਦਕਿ ਹੁਣ ਤਕ ਕੁੱਲ 22 ਲੱਖ, 83 ਹਜ਼ਾਰ, 37 ਲੋਕ ਠੀਕ ਹੋਏ ਹਨ। ਸੂਬੇ 'ਚ 53 ਹਜ਼ਾਰ, 795 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਦੋ ਲੱਖ, 62 ਹਜ਼ਾਰ, 685 ਲੋਕਾਂ ਦਾ ਇਲਾਜ ਚੱਲ ਰਿਹਾ ਹੈ।


ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚੋਂ ਕਰੀਬ 81 ਫੀਸਦ ਮਾਮਲੇ 6 ਸੂਬਿਆਂ ਤੋਂ ਸਾਹਮਣੇ ਆਏ ਹਨ। ਇਹ ਸੂਬੇ ਮਹਾਰਾਸ਼ਟਰ, ਪੰਜਾਬ, ਕੇਰਲ, ਕਰਨਾਟਕ, ਛੱਤੀਸਗੜ੍ਹ ਤੇ ਗੁਜਰਾਤ। ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਮਹਾਰਾਸ਼ਟਰ ਤੋਂ ਆਏ ਹਨ। ਭਾਰਤ 'ਚ ਕੋਰੋਨਾ ਦਾ ਯੂਕੇ-ਅਫਰੀਕੀ ਤੇ ਬ੍ਰਾਜ਼ੀਲੀਅਨ ਵੇਰੀਏਂਟ ਦੇਸ਼ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਵਿਚ ਚਿੰਤਾ ਵਾਲੀ ਗੱਲ ਹੈ ਕਿ ਹੁਣ ਕੋਰੋਨਾ ਦੇ ਨਵੇਂ ਮਿਊਟੇਂਟ ਦੇ ਕੇਸ ਭਾਰਤ 'ਚ ਮਿਲੇ ਹਨ। ਸਿਹਤ ਮੰਤਰਾਲੇ ਦੇ ਮੁਤਾਬਕ ਕੋਰੋਨਾ ਦਾ ਯੂਕੇ-ਅਫਰੀਕੀ ਤੇ ਬ੍ਰਾਜ਼ੀਲੀਨ ਵੇਰੀਏਂਟ ਭਾਰਤ 'ਚ ਆ ਚੁੱਕਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904