ਨਵੀਂ ਦਿੱਲੀ: ਪਾਟੀ ਹੋਈ ਜੀਨਜ਼ ਬਾਰੇ ਕੇਂਦਰੀ ਮੰਤਰੀ ਸਮ੍ਰਿਤੀ ਜ਼ੁਬੀਨ ਈਰਾਨੀ ਨੇ ਆਪਣੀ ਪਾਰਟੀ ਦੇ ਹੀ ਮੁੱਖ ਮੰਤਰੀ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਲੋਕ ਕਿਹੋ ਜਿਹੇ ਕੱਪੜੇ ਪਹਿਨਣ, ਇਸ ਤੋਂ ਸਿਆਸੀ ਨੇਤਾਵਾਂ ਦਾ ਕੋਈ ਲੈਣਾ-ਦੇਣਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦਾ ਕੰਮ ਨੀਤੀਆਂ ਨਿਰਧਾਰਤ ਕਰਨ ਤੇ ਕਾਨੂੰਨ ਦਾ ਸ਼ਾਸਨ ਯਕੀਨੀ ਬਣਾਉਣਾ ਹੈ, ਇਸ ਤੋਂ ਵੱਧ ਨਹੀਂ।


ਇੱਕ ਮੀਡੀਆ ਸਮੂਹ ਦੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਕੁਝ ਚੀਜ਼ਾਂ ਪਵਿੱਤਰ ਹਨ ਤੇ ਉਨ੍ਹਾਂ ਵਿੱਚੋਂ ਇੱਕ ਹੈ ਔਰਤਾਂ ਦਾ ਆਪਣੀ ਜ਼ਿੰਦਗੀ ਜਿਊਣ ਦਾ ਤਰੀਕਾ ਚੁਣਨਾ ਤੇ ਜਿਸ ਤਰੀਕੇ ਨੂੰ ਉਹ ਵਾਜਬ ਸਮਝਣਾ ਉਸੇ ਅਨੁਸਾਰ ਜੀਵਨ ਬਤੀਤ ਕਰਨਾ।


ਦੱਸ ਦੇਈਏ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੀਰਥ ਸਿੰਘ ਰਾਵਤ ਨੇ ਪਾਟੀ ਹੋਈ ਜੀਨਜ਼ ਬਾਰੇ ਬਿਆਨ ਦਿੱਤਾ ਸੀ। ਉਨ੍ਹਾਂ ਦੇ ਬਿਆਨ ਦਾ ਵਿਰੋਧ ਦੇਸ਼ ਭਰ ’ਚ ਹੋਇਆ ਸੀ ਉੱਥੇ ਹੀ ਕੁਝ ਲੋਕਾਂ ਨੇ ਮੁੱਖ ਮੰਤਰੀ ਰਾਵਤ ਦੇ ਬਿਆਨ ਨੂੰ ਸਹੀ ਕਰਾਰ ਦਿੱਤਾ ਸੀ। ਤਦ ਰਾਵਤ ਨੇ ਕਿਹਾ ਸੀ ਕਿ ਪਾਟੀ ਹੋਈ ਜੀਨਜ਼ ਜਦੋਂ ਅੱਜ ਦੇ ਨੌਜਵਾਨ ਪਾਉਂਦੇ ਹਨ, ਤਾਂ ਇਸ ਤੋਂ ਕਦਰਾਂ-ਕੀਮਤਾਂ ਵਿੱਚ ਆਈ ਗਿਰਾਵਟ ਦਾ ਪਤਾ ਲੱਗਦਾ ਹੈ।


ਉਸੇ ਦੇ ਜਵਾਬ ਵਿੱਚ ਹੁਣ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਸਿਆਸੀ ਆਗੂਆਂ ਦਾ ਲੋਕਾਂ ਦੇ ਕੱਪੜਿਆਂ ਤੋਂ ਕੋਈ ਲੈਣਾ-ਦੇਣਾ ਨਹੀਂ ਹੋਣਾ ਚਾਹੀਦਾ। ਕੋਈ ਕੀ ਖਾਂਦਾ ਹੈ ਤੇ ਕੀ ਪਹਿਨਦਾ ਹੈ ਜਾਂ ਕੀ ਕਰਦਾ ਹੈ ਕਿਉਂਕਿ ਸਾਡਾ ਕੰਮ ਨੀਤੀ ਬਣਾਉਣਾ ਹੈ। ਕਈ ਨੇਤਾਵਾਂ ਨੇ ਇਸ ਮਾਮਲੇ ’ਚ ਗ਼ਲਤ ਬਿਆਨੀ ਕੀਤੀ ਹੈ।


ਇਹ ਵੀ ਪੜ੍ਹੋ: Bharat Band: ਭਾਰਤ ਬੰਦ ਦਾ ਜ਼ਬਰਦਸਤ ਅਸਰ, ਥਾਂ-ਥਾਂ ਲੱਗੇ ਜਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904