ਰਾਂਚੀ: ਰਾਂਚੀ ਦੇ ਨੇੜਲੇ ਖੂੰਟੀ ਖੇਤਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਾਲਾ ਮਾਟੀ ਦੇ ਨਜ਼ਦੀਕੀ ਪਿੰਡ ਦੀਆਂ 6 ਬੱਚੀਆਂ ਨਾਲ ਛੇੜਛਾੜ ਤੇ ਕੁਕਰਮ ਦਾ ਯਤਨ ਕੀਤਾ ਗਿਆ। ਇਨ੍ਹਾਂ 'ਚੋਂ ਦੋ ਬੱਚੀਆਂ ਨਾਲ ਸਮੂਹਿਕ ਕੁਕਰਮ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਹਾਸਲ ਜਾਣਕਾਰੀ ਮੁਤਾਬਕ ਸਾਰੀਆਂ 6 ਬੱਚੀਆਂ ਰੰਗ ਰਾੜੀ ਮੇਲਾ ਦੇਖ ਕੇ ਵਾਪਸ ਆ ਰਹੀਆਂ ਸੀ। ਰਸਤੇ 'ਚ ਮੁਲਜ਼ਮਾਂ ਵੱਲੋਂ ਬੱਚੀਆਂ ਨਾਲ ਛੇੜਛਾੜ ਕੀਤੀ ਗਈ। ਇਨ੍ਹਾਂ 'ਚੋਂ 4 ਨੇ ਭੱਜ ਕੇ ਤੇ ਝਾੜੀਆਂ 'ਚ ਲੁੱਕ ਕੇ ਆਪਣੀ ਜਾਣ ਬਚਾ ਲਈ, ਜਦ ਕਿ 2 ਬੱਚੀਆਂ ਹੈਵਾਨੀਅਤ ਦੀ ਭੇਂਟ ਚੜ੍ਹ ਗਈਆਂ।

ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਲੋਕ ਪਿੰਡ ਦੇ ਸਰਪੰਚ ਦੇ ਘਰ ਅੱਗੇ ਇਕੱਠੇ ਹੋਏ ਹਨ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।