ਲੰਡਨ: ਇੰਗਲੈਂਡ (United Kingdom) ਵਿੱਚ ਸਿੱਖ ਡਾਕਟਰ ਦੀ ਕੋਰੋਨਾਵਾਇਰਸ (Coronavirus) ਨਾਲ ਮੌਤ ਹੋ ਗਈ ਹੈ। ਡਰਬੀਸ਼ੇਅਰ ਵਿੱਚ ਰਹਿਣ ਵਾਲੇ ਡਾਕਟਰ ਮਨਜੀਤ ਸਿੰਘ ਰਿਆਤ (Dr. Manjeet Singh) ਐਮਰਜੈਂਸੀ ਮੈਡੀਸਨ ਕੰਸਸਟੈਂਟ ਸੀ। ਮਨਜੀਤ ਸਿੰਘ ਨਾਂ ਕਾਫੀ ਮਸ਼ਹੂਰ ਸੀ, ਇਸ ਦੇ ਨਾਲ ਹੀ ਉਸ ਦੇ ਸਾਥੀ ਤੇ ਮਰੀਜ਼ ਵੀ ਉਸ ਨੂੰ ਬੇਹੱਦ ਪਸੰਦ ਕਰਦੇ ਸੀ।

ਮਨਜੀਤ ਸਿੰਘ ਨੇ ਆਪਣੀ ਪੜ੍ਹਾਈ 1992 ਵਿੱਚ ਲੈਚੇਸਟਰ ਯੂਨੀਵਰਸਿਟੀ ਤੋਂ ਕੀਤੀ ਸੀ। ਉਹ ਪਹਿਲੇ ਸਿੱਖ ਸੀ ਜਿਨ੍ਹਾਂ ਨੇ ਰਾਸ਼ਟਰੀ ਸਿਹਤ ਸੇਵਾ ‘ਚ ਐਮਰਜੈਂਸੀ ਸਲਾਹਕਾਰ ਵਜੋਂ ਕੰਮ ਕਰਨ ਦਾ ਮੌਕਾ ਪ੍ਰਾਪਤ ਕੀਤਾ। ਉਨ੍ਹਾਂ ਦੇ ਹਸਪਤਾਲ ਟਰੱਸਟ ਨੇ ਕਿਹਾ ਕਿ ਉਨ੍ਹਾਂ ਨੇ ਡਰਬੀਸ਼ੇਅਰ ‘ਚ ਐਮਰਜੈਂਸੀ ਮੈਡੀਸਨ ਸਰਵਿਸ ‘ਚ ਅਹਿਮ ਭੂਮਿਕਾ ਨਿਭਾਈ।

ਹਸਪਤਾਲ ਦੇ ਮੁੱਖ ਕਾਰਜਕਾਰੀ ਗੈਵਿਨ ਬੋਇਲ ਨੇ ਕਿਹਾ, ਮੈਂ ਮਨਜੀਤ ਰਿਆਤ ਨੂੰ ਸ਼ਰਧਾਂਜਲੀ ਭੇਂਟ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ। ਰਿਆਤ ਦੀ ਸਾਥੀ ਸੂਜੀ ਹੇਵਿਟ ਨੇ ਕਿਹਾ 2003 ‘ਚ ਮਨਜੀਤ ਡਰਬੀਸ਼ਾਇਰ ਰਾਇਲ ਇਨਫਰਮਰੀ ਵਿਖੇ ਐਮਰਜੈਂਸੀ ਮੈਡੀਸਨ ਸਲਾਹਕਾਰ ਬਣੇ ਸੀ।

ਇਸ ਮਹੀਨੇ ਦੇ ਸ਼ੁਰੂ ‘ਚ ਸਰਜਨ ਜੀਤੇਂਦਰ ਕੁਮਾਰ ਰਾਠੌਰ ਦੀ ਵੇਲਜ਼ ‘ਚ ਮੌਤ ਹੋ ਗਈ ਸੀ। ਕਾਰਡਿਫ ਅਤੇ ਵੈਲ ਯੂਨੀਵਰਸਿਟੀ ਹੈਲਥ ਬੋਰਡ ਨੇ ਉਨ੍ਹਾਂ ਨੂੰ ਇੱਕ ਮਹਾਨ ਡਾਕਟਰ ਤੇ ਸਾਥੀ ਕਿਹਾ। ਰਿਆਤ ਅਤੇ ਰਾਠੌਰ ਤੋਂ ਇਲਾਵਾ, ਫਾਰਮਾਸਿਸਟ ਪੂਜਾ ਸ਼ਰਮਾ ਦੀ ਵੀ ਕੋਰੋਨਵਾਇਰਸ ਕਾਰਨ ਮੌਤ ਹੋ ਗਈ।

ਦੱਸ ਦੇਈਏ ਕਿ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ‘ਚ ਲੱਗੇ ਡਾਕਟਰ ਵੀ ਕੋਰੋਨਾ ਸੰਕਰਮਣ ਦੀ ਚਪੇਟ ‘ਚ ਆ ਰਹੇ ਹਨ ਤੇ ਵਿਦੇਸਾਂ ਵਿੱਚ ਵੱਸਦੇ ਭਾਰਤੀ ਡਾਕਟਰ ਵੀ ਇਸ ਤੋਂ ਸੁਰੱਖਿਅਤ ਨਹੀਂ ਹਨ।