ਨਵੀਂ ਦਿੱਲੀ: ਕੇਂਦਰ ਸਰਕਾਰ ਪ੍ਰਤੀ ਹਮਲਾਵਰ ਰਵੱਈਏ ਨੂੰ ਜਾਰੀ ਰੱਖਦੇ ਹੋਏ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜੀਐਸਟੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਆਰਥਿਕਤਾ ਦੇ ਗੈਰ ਸੰਗਠਿਤ ਖੇਤਰ ਲਈ ਦੂਜਾ ਵੱਡਾ ਹਮਲਾ ਹੈ ਤੇ ਇਸ ਦੇ ਨੁਕਸਦਾਰ ਅਮਲ ਨੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ। ਲੜੀ ਦੇ ਤੀਜੇ ਵੀਡੀਓ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਜੀਐਸਟੀ ਯੂਪੀਏ ਸਰਕਾਰ ਦਾ ਵਿਚਾਰ ਸੀ। ਇੱਕ ਟੈਕਸ, ਸੌਖਾ ਤੇ ਸਧਾਰਨਟੈਕਸ, ਪਰ ਐਨਡੀਏ ਨੇ ਇਸ ਨੂੰ ਗੁੰਝਲਦਾਰ ਬਣਾਇਆ।



ਰਾਹੁਲ ਨੇ ਕਿਹਾ, "ਐਨਡੀਏ ਸਰਕਾਰ ਵੱਲੋਂ ਲਾਗੂ ਕੀਤੇ ਜੀਐਸਟੀ ਵਿੱਚ ਚਾਰ ਵੱਖਰੇ ਟੈਕਸ ਹਨ। ਇੱਥੇ 28 ਫ਼ੀਸਦੀ ਤੱਕ ਦਾ ਟੈਕਸ ਹੈ ਤੇ ਇਹ ਬਹੁਤ ਜਟਿਲ ਹੈ। ਟੈਕਸਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੈ।" ਉਨ੍ਹਾਂ ਕਿਹਾ ਕਿ ਜਿਹੜੇ ਲੋਕ ਛੋਟੇ ਤੇ ਦਰਮਿਆਨੇ ਕਾਰੋਬਾਰ ਵਾਲੇ ਹਨ, ਉਹ ਨਾ ਸਿਰਫ ਇਹ ਟੈਕਸ ਭਰ ਸਕਦੇ ਹਨ, ਜਦਕਿ ਵੱਡੀਆਂ ਕੰਪਨੀਆਂ ਇਸ ਨੂੰ ਆਸਾਨੀ ਨਾਲ ਭਰ ਸਕਦੀਆਂ ਹਨ, ਉਹ ਪੰਜ-ਦਸ ਅਕਾਉਂਟੈਂਟ ਰੱਖ ਸਕਦੇ ਹਨ।

ਪਾਕਿਸਤਾਨ ਦਾ ਝੂਠ ਬੇਨਕਾਬ, ਪਾਕਿ ਨੇ ਮੰਨਿਆ ਹਿਜ਼ਬੁਲ ਸਰਗਨਾ ਸਈਦ ਸਲਾਹੁਦੀਨ 'ISI ਦਾ ਅਧਿਕਾਰੀ'

ਰਾਹੁਲ ਗਾਂਧੀ ਨੇ ਸਵਾਲੀਆ ਲਹਿਜ਼ੇ 'ਚ ਕਿਹਾ, "ਦੇਸ਼ 'ਚ ਇਹ ਚਾਰ ਵੱਖੋ ਵੱਖਰੇ ਟੈਕਸ ਰੇਟ ਕਿਉਂ ਹਨ। ਇਹ ਇਸ ਲਈ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਜਿਸ ਦੀ ਜੀਐਸਟੀ ਤਕ ਪਹੁੰਚ ਹੈ, ਉਹ ਇਸ ਨੂੰ ਅਸਾਨੀ ਨਾਲ ਬਦਲ ਸਕਦਾ ਹੈ ਤੇ ਜਿਸ ਕੋਲ ਜੀਐਸਟੀ ਤੱਕ ਪਹੁੰਚ ਨਹੀਂ ਹੈ। ਉਹ ਕੁਝ ਵੀ ਨਹੀਂ ਕਰ ਸਕਦਾ। ਜੇਕਰ ਭਾਰਤ ਦੇ 15-20 ਉਦਯੋਗਪਤੀਆਂ ਦੀ ਪਹੁੰਚ ਹੈ, ਤਾਂ ਉਹ ਜੋ ਵੀ ਟੈਕਸ ਕਾਨੂੰਨ ਬਦਲਣਾ ਚਾਹੁੰਦੇ ਹਨ, ਉਹ ਇਸ ਜੀਐਸਟੀ ਨਿਯਮ ਵਿੱਚ ਅਸਾਨੀ ਨਾਲ ਬਦਲ ਸਕਦੇ ਹਨ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ