ਮਾਨਸਾ: ਕੋਰੋਨਾ (coronavirus) ਸੰਕਟ ‘ਚ ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਮਾਨਸਾ (Mansa) ਜ਼ਲ੍ਹੇ ‘ਚ ਇੱਕ ਹੋਰ ਕੋਰੋਨਾ ਸਕਾਰਾਤਮਕ (Covid-19 positive) ਮਰੀਜ਼ ਠੀਕ ਹੋ ਗਈ ਤੇ ਉਹ ਆਪਣੇ ਘਰ ਵਾਪਸ ਆ ਗਈ। ਦੱਸ ਦਈਏ ਕਿ ਕੋਰੋਨਾ ਦੀ ਲੜਾਈ ਜਿੱਤਣ ਵਾਲੀ ਔਰਤ ਦਾ ਨਿੱਘਾ ਸਵਾਗਤ ਕਰਦਿਆਂ ਉਸ ਨੂੰ ਰਵਾਨਾ ਕੀਤਾ ਗਿਆ।


ਮਾਨਸਾ ਜ਼ਿਲ੍ਹੇ ਵਿੱਚ ਕੁੱਲ 13 ਵਿਅਕਤੀਆਂ ਨੂੰ ਕੋਰੋਨਾ ਤੋਂ ਪੀੜਤ ਪਾਇਆ ਗਿਆ ਸੀ। ਜਿਸ ਚੋਂ 3 ਜਮਾਤੀ ਪਹਿਲਾਂ ਹੀ ਠੀਕ ਹੋ ਗਏ ਤੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਬਾਕੀ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਹ ਵੀ ਜਲਦੀ ਠੀਕ ਹੋ ਜਾਣ ਤੇ ਉਹ ਆਪਣੇ ਘਰਾਂ ਨੂੰ ਪਰਤਣਗੇ।

ਇਸ ਮੌਕੇ ਕੋਰੋਨਾ ਨੂੰ ਹਰਾਉਣ ਵਾਲੀ ਔਰਤ ਨੇ ਦੱਸਿਆ ਕਿ ਮਾਨਸਾ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਸਤਕਾਰ ਦਿੱਤਾ। ਨਾਲ ਹੀ ਉਸ ਨੇ ਦੱਸਿਆ ਕਿ ਡਾਕਟਰਾਂ ਨੇ ਉਸਦਾ ਪੂਰਾ ਇਲਾਜ ਕੀਤਾਤੇ ਉਸ ਦੇ ਖਾਣ ਪੀਣ ਦਾ ਵੀ ਖਿਆਲ ਰੱਖਿਆ ਗਿਆ। ਜਿਸ ਕਾਰਨ ਉਹ ਇਸ ਬਿਮਾਰੀ ਤੋਂ ਜਿੱਤ ਹਾਸਲ ਕਰਨ ਦੇ ਯੋਗ ਹੋਈ।

ਉਧਰ ਦੂਜੇ ਪਾਸੇ ਐਸਐਮਓ ਮਾਨਸਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦਾ ਚੌਥਾ ਕੋਰੋਨਾ ਸਕਾਰਾਤਮਕ ਮਰੀਜ਼ ਠੀਕ ਹੋ ਗਿਆ ਹੈ ਅਤੇ ਵਾਪਸ ਆਪਣੇ ਘਰ ਪਰਤ ਗਿਆ ਹੈ। ਜਿਸ ਦਾ ਪਹਿਲਾਂ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਹੁਣ ਤਕ ਤਿੰਨ ਮਰੀਜ਼ ਹੋਰ ਠੀਕ ਹੋ ਚੁੱਕੇ ਹਨ ਅਤੇ ਆਪਣੇ ਘਰ ਪਰਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਨੌ ਮਰੀਜ਼ ਵੀ ਜਲਦੀ ਠੀਕ ਹੋ ਜਾਣਗੇ ਅਤੇ ਆਪਣੇ ਪਰਿਵਾਰ ਨੂੰ ਵਾਪਸ ਕਰਨਗੇ।

ਹੁਣ ਤਕ ਜ਼ਿਲ੍ਹੇ ‘ਚ ਕੁਲ 13 ਮਰੀਜ਼ ਹਨ, ਜਿਨ੍ਹਾਂ ਚੋਂ ਐਕਟਿਵ ਕੇਸ ਨੌ ਹਨ, ਨਾਲ ਹੀ ਚਾਰ ਮਰੀਜ਼ ਠੀਕ ਹੋ ਘਰ ਜਾ ਚੁੱਕੇ ਹਨ।