ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਕਪਿਲ ਦੇਵ (Kapil Dev) ਇਸ ਸਮੇਂ ਈ-ਸੰਮੇਲਨ (E-Shikhar Sammelan) ਦੇ ਸਟੇਜ ‘ਤੇ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿੰਦਗੀ ‘ਚ ਉਤਸ਼ਾਹ ਹੋਣਾ ਚਾਹੀਦਾ ਹੈ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀ ਲੁੱਕ ਬਦਲੀ। ਜਦਕਿ, ਉਨ੍ਹਾਂ ਨੇ ਮਜ਼ਾਕ ਭਰੇ ਢੰਗ ਨਾਲ ਕਿਹਾ ਕਿ ਪਹਿਲਾਂ ਲੋਕ ਕਹਿੰਦੇ ਸੀ ਕਿ ਉਹ ਚੰਗੇ ਨਹੀਂ ਲੱਗਦੇ ਤੇ ਹੁਣ ਵੀ ਇਹੀ ਕਹਿੰਦੇ ਹਨ।


ਕਪਿਲ ਦੇਵ ਨੇ ਕਿਹਾ ਕਿ ਕੋਰੋਨਾਵਾਇਰਸ ਕਰਕੇ ਅਗਲੇ 5-6 ਮਹੀਨਿਆਂ ਤੱਕ ਕ੍ਰਿਕਟ ਜਾਂ ਹੋਰ ਖੇਡਾਂ ਨੂੰ ਆਪਣੇ ਪੁਰਾਣੇ ਰੂਪ ਵਿੱਚ ਵੇਖਣਾ ਸੰਭਵ ਨਹੀਂ ਹੋਵੇਗਾ। ਸਾਨੂੰ ਦੇਖਣਾ ਹੈ ਕਿ ਡਾਕਟਰ ਤੇ ਵਿਗਿਆਨੀ ਇਸ ਬਿਮਾਰੀ ਦਾ ਇਲਾਜ ਲੱਭਣ ‘ਚ ਕਿੰਨਾ ਸਮਾਂ ਲਾਉਂਦੇ ਹਨ। ਕੋਰੋਨਾਵਾਇਰਸ ਕਾਰਨ ਖੇਡਾਂ ਨੂੰ ਬਹੁਤ ਨੁਕਸਾਨ ਹੋਇਆ ਹੈ, ਪਰ ਇਹ ਵੀ ਜ਼ਰੂਰੀ ਸੀ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵੱਲ ਵਧੇਰੇ ਧਿਆਨ ਦਿੱਤਾ ਜਾਵੇ।

ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਕੋਰੋਨਾਵਾਇਰਸ ਤੋਂ ਬਾਅਦ ਸਥਿਤੀ ਸਧਾਰਣ ਹੋਵੇਗੀ, ਮੇਰੇ ਖਿਆਲ ‘ਚ ਲੋਕ ਵਧੇਰੇ ਉਤਸ਼ਾਹ ਨਾਲ ਖੇਡਾਂ ਨੂੰ ਵੇਖਣਗੇ। ਖਿਡਾਰੀ ਆਪਣੀ ਫਾਰਮ ‘ਚ ਵਾਪਸ ਆਉਣ ਲਈ ਜ਼ਿਆਦਾ ਸਮਾਂ ਨਹੀਂ ਲੈਣਗੇ। ਖਿਡਾਰੀਆਂ ਦੀ ਆਪਣੀ ਤੰਦਰੁਸਤੀ ਹੁੰਦੀ ਹੈ ਤੇ ਹਰੇਕ ਖਿਡਾਰੀ ਆਪਣੇ ਫਾਰਮ ਵਿਚ ਵਾਪਸ ਆਉਣ ਲਈ ਉਨ੍ਹਾਂ ਦੇ ਸਰੀਰ ਦੇ ਅਨੁਸਾਰ ਸਮਾਂ ਲਵੇਗਾ।

ਭਾਰਤੀ ਕ੍ਰਿਕਟ ਟੀਮ ਦੀ ਰੈਂਕਿੰਗ ਦੂਜੇ ਸਥਾਨ ‘ਤੇ ਆ ਗਈ ਹੈ ਪਰ ਕਪਿਲ ਦੇਵ ਇਸ ਤੋਂ ਚਿੰਤਤ ਨਹੀਂ ਹਨ ਤੇ ਉਨ੍ਹਾਂ ਕਿਹਾ ਕਿ ਜਿੰਨੀ ਵੱਡੀ ਚੁਣੌਤੀ ਹੈ, ਟੀਮ ਇੰਡੀਆ ਨੂੰ ਇਸ ਨੂੰ ਪੂਰਾ ਕਰਨ ਦੀ ਹਿਮੰਤ ਰੱਖਦੀ ਹੈ। ਜਦੋਂ ਵੀ ਕ੍ਰਿਕਟ ਦੀ ਸ਼ੁਰੂਆਤ ਹੁੰਦੀ ਹੈ, ਟੀਮ ਇੰਡੀਆ ਕਿਸੇ ਦਾ ਸਾਹਮਣਾ ਕਰ ਸਕਦੀ ਹੈ। ਚਾਹੇ ਇਹ ਆਸਟ੍ਰੇਲੀਆ ਹੈ, ਇੰਗਲੈਂਡ ਹੋਵੇ ਜਾਂ ਨਿਊਜ਼ੀਲੈਂਡ, ਕਿਸੇ ਨੂੰ ਹਰਾਉਣ ‘ਚ ਕੋਈ ਮੁਸ਼ਕਲ ਨਹੀਂ।