ਚੰਡੀਗੜ੍ਹ: ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਲਾਏ ਗਏ ਕਰਫਿਊ (curfew) ਕਾਰਨ ਪੰਜਾਬ (Punjab) ਵਿੱਚ ਫਸੇ ਲੋਕਾਂ ਨੂੰ ਆਪਣੇ ਜੱਦੀ ਰਾਜ ਵਾਪਸ ਭੇਜਣ ਦੀ ਪ੍ਰਕਿਰਿਆ 5 ਮਈ ਤੋਂ ਸ਼ੁਰੂ ਹੋਵੇਗੀ। ਇਸ ਲਈ, ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (SOP) ਸ਼ੁਰੂ ਕੀਤੀ ਗਈ ਹੈ। ਆਵਾਜਾਈ ਦੇ ਸਾਧਨਾਂ ਬਾਰੇ ਜਾਣਕਾਰੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਤੇ ਜੇ ਕੋਰੋਨਾ ਦੇ ਲੱਛਣ ਨਹੀਂ ਮਿਲਦੇ, ਤਾਂ ਵਿਅਕਤੀ ਨੂੰ ਐੱਫ ਵਜੋਂ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।


ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਪ੍ਰਕਿਰਿਆ ਤਹਿਤ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੁਆਰਾ ਇੱਕ ਪ੍ਰਫਾਰਮਾ ਭਰਨਾ ਹੋਵੇਗੀ ਜਿਸ ‘ਤੇ ਡਿਪਟੀ ਕਮਿਸ਼ਨਰ ਨੂੰ 48 ਘੰਟਿਆਂ ‘ਚ ਫੈਸਲਾ ਲੈਣਾ ਹੋਵੇਗਾ। ਇਹ ਪ੍ਰੋਫੋਰਮਾ ਆਨਲਾਈਨ ਸਾਈਟ www.covidhelp.punjab.gov.in ‘ਤੇ ਉਪਲਬਧ ਹੈ। ਪ੍ਰੋਫੋਰਮਾ ਨੂੰ ਭਰਨ ‘ਤੇ ਸਿਸਟਮ ਵਤੋਂ ਤਿਆਰ ਆਈਡੀ ਸਬੰਧਤ ਵਿਅਕਤੀ ਨੂੰ ਦਿੱਤੀ ਜਾਵੇਗੀ।

ਕੋਰੋਨਾ ਸਟੇਟ ਕੰਟਰੋਲ ਰੂਮ ਦੇ ਅਧਿਕਾਰੀ ਡਾ. ਸੁਮਿਤ ਜਾਰੰਗਲ ਨੇ ਦੱਸਿਆ ਕਿ ਜਲਦੀ ਹੀ ਸਾਰੇ ਡਿਪਟੀ ਕਮਿਸ਼ਨਰ ਲਿੰਕ ਤੱਕ ਪਹੁੰਚ ਮੁਹੱਈਆ ਕਰਵਾਉਣਗੇ। 3 ਮਈ ਨੂੰ ਸਵੇਰੇ 9 ਵਜੇ ਡਿਪਟੀ ਕਮਿਸ਼ਨਰ ਡਾਟਾਬੇਸ ਨੂੰ ਵੇਖ ਸਕਣਗੇ ਤੇ ਆਪਣੇ ਜ਼ਿਲ੍ਹਿਆਂ ਦੇ ਵੇਰਵਿਆਂ ਨੂੰ ਵੇਖਣਗੇ।

ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਦੌਰਾਨ ਡਿਪਟੀ ਕਮਿਸ਼ਨਰ ਆਪਣੇ ਜੱਦੀ ਸੂਬੇ ਵਿੱਚ ਜਾਣ ਵਾਲੇ ਵਿਅਕਤੀਆਂ ਦੇ ਸਿਹਤ ਦੀ ਜਾਂਚ ਲਈ ਕੈਂਪ ਲਾਉਣ ਦੀ ਤਿਆਰੀ ਕਰਨਗੇ। ਹਰੇਕ ਵਿਅਕਤੀ ਨੂੰ ਜਾਂਚ ਦੀ ਮਿਤੀ ਤੇ ਕੈਂਪ ਦੀ ਥਾਂ ਬਾਰੇ ਐਸਐਮਐਸ ਰਾਹੀਂ ਸੂਚਿਤ ਕੀਤਾ ਜਾਵੇਗਾ। ਇੱਕ ਕੈਂਪ ‘ਚ ਇਕੋ ਪਰਿਵਾਰ ਦੀ ਸਕ੍ਰੀਨਿੰਗ ਹੋਵੇਗੀ ਜੋ 4 ਮਈ ਦੀ ਰਾਤ ਤਕ ਪੂਰੀ ਕੀਤੀ ਜਾਏਗੀ।