ਚੰਡੀਗੜ੍ਹ: ਪੰਜਾਬ ਅੰਦਰ ਕੋਰੋਨਾ ਮਰੀਜ਼ ਵਧਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂਬੇ ਦੀਆਂ ਸਰਹੱਦਾਂ ਸਖ਼ਤੀ ਨਾਲ ਸੀਲ ਰੱਖੇ ਜਾਣ ਦੇ ਹੁਕਮ ਦਿੱਤੇ ਹਨ। ਕਿਸੇ ਵੀ ਬਾਹਰੀ ਸੂਬੇ ਦੀਆਂ ਬੱਸਾਂ ਨੂੰ ਪੰਜਾਬ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਿਰਫ਼ ਦੂਜੇ ਸੂਬਿਆਂ ਦੇ ਨਾਗਰਿਕਾਂ ਨੂੰ ਵਾਪਸ ਲੈ ਜਾਣ ਲਈ ਆਉਣ ਵਾਲੀਆਂ ਬੱਸਾਂ ਜਾਂ ਪੰਜਾਬੀਆਂ ਨੂੰ ਵਾਪਸ ਛੱਡਣ ਵਾਲੀਆਂ ਬੱਸਾਂ ਹੀ ਦਸਤਾਵੇਜ਼ਾਂ ਦੀ ਜਾਂਚ ਮਗਰੋਂ ਸੂਬੇ 'ਚ ਪ੍ਰਵੇਸ਼ ਕਰਨਗੀਆਂ। ਕੈਪਟਨ ਨੇ ਜ਼ਿਲ੍ਹਿਆਂ ਨੂੰ ਵੀ ਸੀਲ ਕਰਨ ਦੀ ਗੱਲ ਆਖੀ ਹੈ।

Continues below advertisement

ਮੁੱਖ ਮੰਤਰੀ ਨੇ ਕਿਹਾ ਦੂਜੇ ਸੂਬਿਆਂ ਤੋਂ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਆ ਰਹੇ ਲੋਕਾਂ ਨੂੰ ਹੁਣ ਉਨ੍ਹਾਂ ਦੇ ਪਿੰਡਾਂ 'ਚ ਨਿਰਧਾਰਤ ਭਵਨਾਂ 'ਚ ਹੀ ਕੁਆਰੰਟੀਨ ਕੀਤਾ ਜਾਵੇਗਾ ਬੇਸ਼ੱਕ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਹੋਵੇ ਜਾਂ ਨੈਗੇਟਿਵ। ਪਿੰਡਾਂ 'ਚ ਅਜਿਹੇ ਭਵਨਾਂ ਦੀ ਪਛਾਣ ਲਈ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਨਾਲ ਮਿਲ ਕੇ ਕੰਮ ਕਰਨ ਦੇ ਹੁਕਮ ਦਿੱਤੇ ਹਨ।

ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ 21 ਦਿਨ ਲਈ ਕੁਆਰੰਟੀਨ ਕੀਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਪਿਛਲੇ ਚਾਰ-ਪੰਜ ਦਿਨਾਂ 'ਚ ਨਾਂਦੇੜ ਤੋਂ 3,525 ਸ਼ਰਧਾਲੂ, ਕੋਟਾ ਤੋਂ 153 ਵਿਦਿਆਰਥੀ ਤੇ 3,085 ਕਾਮੇ ਪੰਜਾਬ ਪਰਤੇ ਹਨ। ਇਨ੍ਹਾਂ 'ਚ ਨਾਂਦੇੜ ਤੋਂ ਆਏ ਸ਼ਰਧਾਲੂਆਂ ਚੋਂ 577 ਦੀ ਰਿਪੋਰਟ ਆ ਗਈ ਹੈ ਤੇ ਇਨ੍ਹਾਂ 'ਚੋਂ 20 ਫੀਸਦ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਕੈਪਟਨ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੇ ਸਾਰੇ ਲੋਕਾਂ ਵੱਲੋਂ ਕੋਵਾ ਮੋਬਾਇਲ ਐਪ ਡਾਊਨਲੋਡ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।

Continues below advertisement