ਚੰਡੀਗੜ੍ਹ: ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ 'ਚੋਂ ਚੰਡੀਗੜ੍ਹ 'ਚ 14 ਕੋਰੋਨਾ ਪੌਜ਼ਟਿਵ ਪਾਏ ਗਏ। ਇਨ੍ਹਾਂ 'ਚ 12 ਲੋਕ 26 ਸੈਕਟਰ 'ਚ ਸਥਿਤ ਬਾਪੂਧਾਮ ਕਲੋਨੀ ਨਾਲ ਸਬੰਧਤ ਹਨ ਜੋ ਇਸ ਵੇਲੇ ਚੰਡੀਗੜ੍ਹ 'ਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ। ਇੱਕ ਸ਼ਰਧਾਲੂ 15 ਸੈਕਟਰ ਦਾ ਰਹਿਣ ਵਾਲਾ ਹੈ ਤੇ ਇਕ 30-ਬੀ ਨਾਲ ਸਬੰਧਤ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 88 ਹੋ ਗਿਆ ਹੈ। ਇਕੱਲੀ ਬਾਪੂਧਾਮ ਕਲੋਨੀ 'ਚ 38 ਮਰੀਜ਼ ਹਨ। ਇਸ ਤੋਂ ਦੂਜੇ ਨੰਬਰ 'ਤੇ ਸੈਕਟਰ 30-ਬੀਚ ਸਥਿਤ ਕਲੋਨੀ EWS ਜਿੱਥੇ 17 ਲੋਕ ਕੋਰੋਨਾ ਪੌਜ਼ੇਟਿਵ ਹਨ।

ਚੰਡੀਗੜ੍ਹ 'ਚ ਲੌਕਡਾਊਨ 'ਚ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਪਰ ਇਸ ਦੇ ਬਾਵਜੂਦ ਕੋਰੋਨਾ ਮਰੀਜ਼ਾਂ ਦਾ ਅੰਕੜਾ ਸੂਬੇ ਦੀ ਰਾਜਧਾਨੀ 'ਚ ਲਗਾਤਾਰ ਵਧ ਰਿਹਾ ਹੈ।