ਪਠਾਨਕੋਟ: ਪਠਾਨਕੋਟ ਦੇ ਨਾਲ ਲਗਦੀ ਹਿਮਾਚਲ ਦੀ ਸਰਹੱਦ 'ਚ ਆਰਮੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਿਲਹਾਲ ਅਜੇ ਕਾਰਨਾਂ ਬਾਰੇ ਪਤਾ ਨਹੀਂ ਲਗਿਆ। ਆਰਮੀ ਦੇ ਵੱਡੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਨ ਭਰੀ ਸੀ। ਇਸ ਦੌਰਾਨ ਪਾਇਲਟ ਸੁਰੱਖਿਤ ਹੈ।