ਕੈਂਟੋਨਮੇਂਟ ਬੋਰਡ 'ਚ ਫੰਡ ਨਹੀਂ, 524 ਕਰੋੜ ਸਰਵਿਸ ਚਾਰਜ ਸੈਨਾ 'ਤੇ ਬਕਾਇਆ
ਏਬੀਪੀ ਸਾਂਝਾ | 10 Mar 2020 10:04 AM (IST)
ਸੈਨਾ ਵਲੋਂ ਸਰਵਿਸ ਚਾਰਜ ਅਦਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਹੁਣ ਕੈਂਟੋਨਮੇਂਟ ਬੋਰਡ ਲਈ ਵੱਡੀਆਂ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ। ਬੋਰਡ ਕੋਲ ਵਿਕਾਸ ਕਾਰਜਾਂ ਲਈ ਫੰਡ ਦੀ ਕਮੀ ਹੈ ਤੇ ਘੱਟ ਸਰਵਿਸ ਕਲੈਕਸ਼ਨ ਹੋ ਰਹੀ ਹੈ।
ਅੰਬਾਲਾ: ਸੈਨਾ ਵਲੋਂ ਸਰਵਿਸ ਚਾਰਜ ਅਦਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਹੁਣ ਕੈਂਟੋਨਮੇਂਟ ਬੋਰਡ ਲਈ ਵੱਡੀਆਂ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ। ਬੋਰਡ ਕੋਲ ਵਿਕਾਸ ਕਾਰਜਾਂ ਲਈ ਫੰਡ ਦੀ ਕਮੀ ਹੈ ਤੇ ਘੱਟ ਸਰਵਿਸ ਕਲੈਕਸ਼ਨ ਹੋ ਰਹੀ ਹੈ। ਜੇਕਰ ਜਲਦ ਹੀ ਇਸ ਮੁਸੀਬਤ ਤੋਂ ਬਾਹਰ ਨਹੀਂ ਨਿਕਲਿਆ ਗਿਆ ਤਾਂ ਆਉਣ ਵਾਲੇ ਮਹੀਨਿਆਂ 'ਚ ਵੋਰਡ ਸਟਾਫ ਲਈ ਵੱਡੀਆਂ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਹਾਲਾਤ ਇਹ ਹਨ ਕਿ ਸੈਨਾ ਦੇ 524 ਕਰੋੜ ਰੁਪਏ ਸਰਵਿਸ ਚਾਰਜ ਹੁਣ ਤੱਕ ਬਕਾਇਆ ਹੈ ਜੋ ਕਿ ਸੈਨਾ ਨੇ ਜਮ੍ਹਾਂ ਨਹੀਂ ਕਰਵਾਇਆ। ਫੰਡਾਂ ਦੀ ਕਮੀ ਕਾਰਨ ਆਉਣ ਵਾਲੀ ਮੀਟਿੰਗ ਚ 5-6 ਵਿਕਾਸ ਕਾਰਜਾਂ ਨੂੰ ਹੀ ਅਪਰੂਵਲ ਲਈ ਰੱਖਿਆ ਗਿਆ ਹੈ, ਜਦਕਿ ਪਹਿਲਾਂ 15-20 ਤੋਂ ਵੱਧ ਕਾਰਜਾਂ ਨੂੰ ਪਾਸ ਕਰਵਾਇਆਂ ਜਾਂਦਾ ਸੀ। ਇਹ ਮਸਲਾ ਵੱਡਾ ਹੈ ਜੋ ਕਿ ਰੱਖਿਆ ਮੰਤਰੀ ਪੱਧਰ 'ਤੇ ਹੱਲ ਹੋਵੇਗਾ। ਇਸ ਮਾਮਲੇ 'ਚ ਜਲਦ ਹੀ ਕੌਸਲਰਾਂ ਦਾ ਵਫਦ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ।