ਗੋਸਵਾਮੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਸੋਨੀਆ ਗਾਂਧੀ ਖਿਲਾਫ ਕੀਤੀ ਟਿੱਪਣੀ ‘ਤੇ ਕਾਇਮ ਹੈ। ਗੋਸਵਾਮੀ ਨੇ ਕਿਹਾ ਕਿ ਉਸ ਨੇ ਪੁਲਿਸ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਤੇ ਉਹ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ। ਉਸ ਨੇ ਕਿਹਾ ਕਿ ਐਤਵਾਰ ਨੂੰ ਪੁਲਿਸ ਨੇ ਉਸ ਨੂੰ ਨੋਟਿਸ ਭੇਜਿਆ ਤੇ ਉਸ ਨੂੰ ਸੋਮਵਾਰ ਸਵੇਰੇ ਪੁੱਛਗਿੱਛ ਲਈ ਬੁਲਾਇਆ ਸੀ।
ਤੱਥ ਤੇ ਸਬੂਤ ਪੇਸ਼ ਕੀਤੇ ਗਏ ਹਨ ਤੇ ਸੱਚ ਸਾਹਮਣੇ ਆ ਜਾਵੇਗਾ।" ਡਿਪਟੀ ਕਮਿਸ਼ਨਰ (ਜ਼ੋਨ -3) ਅਵਿਨਾਸ਼ ਕੁਮਾਰ ਨੇ ਕਿਹਾ, "ਅਸੀਂ ਉਸ ਦਾ ਬਿਆਨ ਦਰਜ ਕਰ ਲਿਆ ਹੈ ਤੇ ਅਗੇ ਦੀ ਜਾਂਚ ਜਾਰੀ ਹੈ।- ਅਰਨਬ ਗੋਸਵਾਮੀ
ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਗੋਸਵਾਮੀ ਨੂੰ ਤਿੰਨ ਹਫ਼ਤਿਆਂ ਲਈ ਇਸ ਕੇਸ ਵਿੱਚ ਕਿਸੇ ਵੀ ਕਾਰਵਾਈ ਤੋਂ ਬਚਾਇਆ ਸੀ। ਇਸ ਦੇ ਨਾਲ ਹੀ ਨਾਗਪੁਰ ਵਿੱਚ ਦਰਜ ਕੇਸ ਨੂੰ ਛੱਡ ਕੇ, ਇਸ ਸਬੰਧ ਵਿੱਚ ਦਰਜ ਕੇਸਾਂ ਵਿੱਚ ਕਾਰਵਾਈ ਰੋਕ ਲਾ ਦਿੱਤੀ ਸੀ।