ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਵਧਦੇ ਮਾਮਲਿਆ ਦੇ ਵਿਚਕਾਰ, ਦਿੱਲੀ ਸਰਕਾਰ ਨੇ ਲੌਕਡਾਊਨ 'ਚ ਕੁਝ ਸਹੂਲਤਾਂ ਦੇਣ ਦਾ ਆਦੇਸ਼ ਜਾਰੀ ਕੀਤਾ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਵੱਲੋਂ ਜਾਰੀ ਕੀਤੇ ਗਏ ਇਸ ਆਦੇਸ਼ ਵਿੱਚ ਵੈਟਰਨਰੀਅਨ, ਪਲੰਬਰ, ਇਲੈਕਟ੍ਰਿਸ਼ੀਅਨ, ਵਾਟਰ ਪਿਊਰੀਫਾਇਰ ਮਕੈਨਿਕ ਤੇ ਲੈਬ ਟੈਕਨੀਸ਼ੀਅਨ ਨੂੰ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਿਦਿਅਕ ਕਿਤਾਬਾਂ ਦੀ ਦੁਕਾਨ ਤੇ ਪੱਖੇ ਆਦਿ ਦੀ ਦੁਕਾਨ ਖੋਲ੍ਹਣ ਦੀ ਆਗਿਆ ਵੀ ਦਿੱਤੀ ਗਈ ਹੈ। ਇਹ ਸਾਰੀਆਂ ਰਿਆਇਤਾਂ ਅੱਜ ਤੋਂ ਸ਼ੁਰੂ ਹੋ ਜਾਣਗੀਆਂ।

ਇਨ੍ਹਾਂ ਸੁਵਿਧਾਵਾਂ 'ਚ ਮਿਲੇਗੀ ਛੋਟ-
- ਵੈਟਰਨਰੀ ਹਸਪਤਾਲ, ਡਿਸਪੈਂਸਰੀਆਂ, ਕਲੀਨਿਕ, ਪੈਥੋਲੋਜੀ ਲੈਬ, ਦਵਾਈਆਂ ਤੇ ਟੀਕਿਆਂ ਦੀ ਵਿਕਰੀ ਤੇ ਸਪਲਾਈ

- ਮੈਡੀਕਲ ਤੇ ਵੈਟਰਨਰੀ ਸਟਾਫ, ਸਾਇੰਟਿਸਟ, ਨਰਸ, ਪੈਰਾ ਮੈਡੀਕਲ ਸਟਾਫ, ਲੈਬ ਟੈਕਨੀਸ਼ੀਅਨ, ਦਾਈ, ਹਸਪਤਾਲ ਸਹਾਇਤਾ ਸੇਵਕ, ਐਂਬੂਲੈਂਸ, ਇਨ੍ਹਾਂ ਸਾਰਿਆਂ ਨੂੰ ਅੰਤਰ ਰਾਜ ਯਾਤਰਾ ਦੀ ਆਗਿਆ ਹੈ।

- ਬੱਚਿਆਂ, ਅਪਾਹਜਾਂ, ਬਜ਼ੁਰਗ ਨਾਗਰਿਕਾਂ, ਬੇਘਰਾਂ, ਔਰਤਾਂ, ਵਿਧਵਾਵਾਂ ਲਈ ਆਸ਼ਰਮ।

- ਇਲੈਕਟ੍ਰੀਸ਼ੀਅਨ, ਪਲੰਬਰ ਤੇ ਵਾਟਰ ਪਿਊਰੀਫਾਇਰ ਮਕੈਨਿਕ।

- ਵਿਦਿਅਕ ਬੁੱਕ ਸਟੋਰ (Book Stores)

-ਪੱਖਿਆਂ ਦੀਆਂ ਦੁਕਾਨਾਂ

ਕੇਂਦਰੀ ਗ੍ਰਹਿ ਮੰਤਰਾਲੇ ਨੇ ਆਪਣੇ ਆਦੇਸ਼ ਵਿੱਚ ਇਹ ਸਾਰੀਆਂ ਸਹੂਲਤਾਂ ਛੋਟ ਦੇ ਦਾਇਰੇ ਵਿੱਚ ਰੱਖੀਆਂ ਹਨ। ਹੁਣ ਦਿੱਲੀ ਸਰਕਾਰ ਨੇ ਵੀ ਇਸ ਨੂੰ ਲਾਗੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਲਾਬੰਦੀ ਵਿੱਚ ਕੋਈ ਰਿਆਇਤ ਨਾ ਦੇਣ ਦਾ ਐਲਾਨ ਕੀਤਾ ਸੀ। ਸਮੀਖਿਆ ਦੇ ਇੱਕ ਹਫ਼ਤੇ ਬਾਅਦ, ਅਗਲਾ ਫੈਸਲਾ ਲੈਣ ਦੀ ਗੱਲ ਕਹੀ ਸੀ।