ਨਵੀਂ ਦਿੱਲੀ: ਦੇਸ਼ ‘ਚ ਮਾਰੂ ਕੋਰੋਨਾਵਾਇਰਸ ਫੈਲਣਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੇਸ਼ ‘ਚ ਹਰ ਦਿਨ ਘੱਟੋ ਘੱਟ ਹਜ਼ਾਰ ਕੇਸ ਆ ਰਹੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਹੁਣ ਸੰਕਰਮਿਤ ਲੋਕਾਂ ਦੀ ਗਿਣਤੀ 29 ਹਜ਼ਾਰ 435 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 934 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 6869 ਲੋਕ ਠੀਕ ਹੋ ਗਏ ਹਨ। ਮਹਾਰਾਸ਼ਟਰ ‘ਚ ਸਭ ਤੋਂ ਵੱਧ ਸੰਕਰਮਣ ਅਤੇ ਮੌਤਾਂ ਹੋਈਆਂ ਹਨ।

ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 369, ਮੱਧ ਪ੍ਰਦੇਸ਼ ‘ਚ 110, ਗੁਜਰਾਤ ‘ਚ 162, ਦਿੱਲੀ ‘ਚ 54, ਤਾਮਿਲਨਾਡੂ ‘ਚ 24, ਤੇਲੰਗਾਨਾ ‘ਚ 26, ਆਂਧਰਾ ਪ੍ਰਦੇਸ਼ ‘ਚ 31, ਕਰਨਾਟਕ ‘ਚ 20, ਉੱਤਰ ਪ੍ਰਦੇਸ਼ ‘ਚ 31, ਪੰਜਾਬ ‘ਚ 19, ਪੱਛਮੀ ਬੰਗਾਲ ‘ਚ ਹਨ। ਰਾਜਸਥਾਨ ‘ਚ 20, ਜੰਮੂ-ਕਸ਼ਮੀਰ ‘ਚ 7, ਹਰਿਆਣਾ ‘ਚ 3, ਕੇਰਲ ‘ਚ 4, ਝਾਰਖੰਡ ‘ਚ 3, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ‘ਚ ਇਕ-ਇਕ ਮੌਤਾਂ ਹੋਈਆਂ ਹਨ।

ਦੇਖੋ ਸੂਬਿਆਂ ਦੇ ਅੰਕੜੇ:


ਇਹ ਵੀ ਪੜ੍ਹੋ :