ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਬਿਆਨ 'ਤੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੈਂ ਅੱਤਵਾਦੀ ਹਾਂ ਤਾਂ ਵੋਟ ਕਮਲ ਨੂੰ ਦੇ ਦੇਣਾ। 'ਏਬੀਪੀ ਨਿਊਜ਼' 'ਤੇ ਖਾਸ ਗੱਲਬਾਤ ਦੌਰਾਨ ਕੇਜਰੀਵਾਲ ਨੇ ਆਪਣੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਪ ਰਾਜਪਾਲ 'ਤੇ ਇਲਜ਼ਾਮ ਲਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਉੱਥੇ ਫਾਈਲਾਂ ਰੋਕੀਆਂ ਜਾਂਦੀਆਂ ਸੀ, ਇਸ ਲਈ ਕੰਮ ਰੁਕਦਾ ਸੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸਾਡੀ ਤਾਕਤ ਵਧੀ ਹੈ।

'
ਏਬੀਪੀ ਨਿਊਜ਼' 'ਤੇ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ, "ਜੇਕਰ ਮੈਂ ਅੱਤਵਾਦੀ ਹਾਂ ਤਾਂ ਆਪਣਾ ਵੋਟ ਕਮਲ ਨੂੰ ਦੇ ਦੇਣਾ"। ਕੇਜਰੀਵਾਲ ਨੇ ਬੀਜੇਪੀ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ ਜਿਸ 'ਚ ਉਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ ਸੀ।

ਸਿੱਖਿਆ ਦੇ ਮੁੱਦੇ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਸਾਡਾ ਮਕਸਦ ਹੈ ਹਰ ਬੱਚੇ ਨੂੰ ਗ੍ਰੈਜੂਏਸ਼ਨ ਤਕ ਚੰਗੀ ਸਿੱਖਿਆ ਦੇਣਾ। ਸਾਡੀ ਕੋਸ਼ਿਸ਼ ਹੈ ਕਿ ਝੁੱਗੀ ਵਾਲਿਆਂ ਨੂੰ ਜਲਦੀ ਹੀ ਚੰਗੇ ਮਕਾਨ ਬਣਾ ਕੇ ਦਿੱਤੇ ਜਾਣ। ਪੀਐਮ ਨੂੰ ਚੋਣਾਂ ਤੋਂ ਪਹਿਲਾਂ ਕੱਚੀਆਂ ਕਲੋਨੀਆਂ ਦੀ ਯਾਦ ਨਹੀਂ ਆਈ"

ਇਸ ਦੌਰਾਨ ਕੇਜਰੀਵਾਲ ਨੇ ਕਿਹਾ, "ਅਗਲੇ ਪੰਜ ਸਾਲ 'ਚ ਅਸੀਂ ਯਮੁਨਾ ਨੂੰ ਸਾਫ ਕਰਾਂਗੇ। 200 ਯੂਨੀਟ ਬਿਜਲੀ ਅੱਗੇ ਵੀ ਮਾਫ ਰਹੇਗੀ। ਹਰ ਨਾਗਰਿਕ ਨੂੰ ਚੰਗਾ ਤੇ ਮੁਫਤ ਇਲਾਜ ਦਵਾਂਗੇ। ਅਗਲੇ ਪੰਜ ਸਾਲਾਂ 'ਚ ਦਿੱਲੀ ਨੂੰ ਚਮਕਾ ਦਿਆਂਗੇ"