ਪਠਾਨਕੋਟ: ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਉਸ ਵੇਲੇ ਅਫਰਾ-ਤਫਰੀ ਮੱਚ ਗਈ, ਜਦ ਅਚਾਨਕ ਸਕੂਲ ‘ਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਲੋਕਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਏਐਸਆਈ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ‘ਚ ਲਗਾਈ ਗਈ ਈਵੀਐਮ ਮਸ਼ੀਨ ਸਕੂਲ ਦੇ ਅੰਦਰ ਤਾਲਾ ਲਗਾ ਕੇ ਰੱਖੀ ਹੋਈ ਸੀ।

ਇਸ ਦੀ ਸੁਰੱਖਿਆ ਲਈ ਸਪੈਸ਼ਲ ਗਾਰਡ ‘ਚ ਪੰਜਾਬ ਪੁਲਿਸ ਦੇ ਏਐਸਆਈ ਜੋਗਿੰਦਰ ਪਾਲ ਨੂੰ ਤਾਇਨਾਤ ਕੀਤਾ ਗਿਆ ਸੀ। ਇਹ ਗੋਲੀ ਉਸ ਦੀ ਆਪਣੀ ਹੀ ਸਰਵਿਸ ਗਨ ਨਾਲ ਲੱਗੀ ਦੱਸੀ ਜਾ ਰਹੀ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:

ਕ੍ਰਾਈਮ ਲੈਂਡ ਬਣਿਆ ਪੰਜਾਬ, 3491 ਕਤਲ! ਅੰਕੜਿਆਂ ਨੇ ਖੋਲ੍ਹੀ ਕੈਪਟਨ ਦੇ ਦਾਅਵਿਆਂ ਦੀ ਪੋਲ

ਦਸ ਦਈਏ ਕਿ ਇਹ ਪੰਜਾਬ ਪੁਲਿਸ ਦੇ ਏਐਸਆਈ ਨੂੰ ਗੋਲੀ ਲੱਗਣ ਦਾ ਦੂਸਰਾ ਮਾਮਲਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਪਠਾਨਕੋਟ ‘ਚ ਇੱਕ ਏਐਸਆਈ ਨੂੰ ਪਾਰਕ ‘ਚ ਡਿਊਟੀ ਦੌਰਾਨ ਸਿਰ ‘ਤੇ ਗੋਲੀ ਲੱਗ ਗਈ ਸੀ। ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਲਾਸ਼ ਕਬਜ਼ੇ ‘ਚ ਲੈ ਕੇ ਗੋਲੀ ਲੱਗਣ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਵਿਆਹ ਤੋਂ ਮਹੀਨੇ ਬਾਅਦ ਹੀ ਨੂੰਹ ਨੇ ਦਿੱਤਾ ਬੇਟੇ ਨੂੰ ਜਨਮ, ਬਦਨਾਮੀ ਤੋਂ ਡਰਦੇ ਸਹੁੱਰਿਆਂ ਨੇ ਕੀਤਾ ਇਹ ਕਾਰਾ