ਲੁਧਿਆਣਾ: ਗੀਤਾਂ 'ਚ ਗੈਂਗਲੈਂਡ ਬਣਿਆ ਪੰਜਾਬ ਅਸਲ 'ਚ 'ਕ੍ਰਾਈਮ ਲੈਂਡ' ਬਣਦਾ ਜਾ ਰਿਹੈ। ਆਈਟੀਆਈ ਐਕਟੀਵਿਸਟ ਰੋਹਿਤ ਸਭਰਵਾਲ ਵੱਲੋਂ ਪ੍ਰਾਪਤ ਕੀਤੇ ਅੰਕੜੇ ਹੈਰਾਨੀਜਨਕ ਹਨ ਜੋ ਸੂਬੇ ਦੀ ਕੈਪਟਨ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਕਰਦੇ ਹਨ। ਰੋਹਿਤ ਸੱਭਰਵਾਲ ਵੱਲੋਂ ਮੰਗੀ ਗਈ ਸੂਚਨਾ ਵਿੱਚ ਡੀਜੀਪੀ ਦਫਤਰ ਪੰਜਾਬ ਪੁਲਿਸ ਨੇ ਮੰਨਿਆ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਭਰ ਵਿੱਚ ਕਤਲ ਦੇ ਲਗਪਗ 3491 ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿੱਚ ਸੈਕੜੇ ਮਾਮਲੇ ਅਜੇ ਵੀ ਅਣਸੁਲਝੇ ਹਨ।


ਲੁੱਟ-ਖੋਹ ਦੇ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਭਰ ਵਿੱਚ ਲਗਪਗ 9469 ਮਾਮਲੇ ਦਰਜ ਹੋਏ ਹਨ। ਇਨ੍ਹਾਂ 'ਚੋਂ ਵੀ ਹਜ਼ਾਂਰਾਂ ਮਾਮਲੇ ਅਣਸੁਲਝੇ ਹਨ। ਇੱਥੇ ਹੀ ਬੱਸ ਨਹੀਂ ਪੰਜਾਬ ਭਰ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਲੁੱਟ ਖੁੱਸਟ ਦੇ ਲਗਪਗ 795 ਮਾਮਲੇ ਦਰਜ ਹੋਏ ਹਨ। ਜਿਨ੍ਹਾਂ ਵਿੱਚ ਸੈਕੜੇ ਅਣਸੁਲਝੇ ਹਨ। ਪਿਛਲੇ ਦਸ ਸਾਲਾਂ ਦੋਰਾਨ ਪੁਲਿਸ ਹਿਰਾਸਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਪਗ 27 ਹੈ।

ਇਹ ਸੂਚਨਾ ਲੈਣ ਲਈ ਰੋਹਿਤ ਸੱਭਰਵਾਲ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ ਤੇ ਸੂਚਨਾ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਹੀ ਸੂਚਨਾ ਸੱਭਰਵਾਲ ਨੂੰ ਦਿੱਤੀ ਗਈ। ਬੇਸ਼ਕ ਕੈਪਟਨ ਸਰਕਾਰ ਆਪਣੀ ਕਾਮਯਾਬੀ ਦੇ 3 ਸਾਲਾਂ ਦੀਆਂ ਪ੍ਰਾਪਤੀਆਂ ਅਖਬਾਰੀ ਇਸ਼ਤਿਹਾਰਾਂ 'ਚ ਗਿਣਵਾ ਰਹੀ ਹੈ ਪਰ ਇਕ ਸੱਚਾਈ ਇਹ ਵੀ ਹੈ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਲਗਾਤਾਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ।
 ਇਹ ਵੀ ਪੜ੍ਹੋ: