ਅਸ਼ਰਫ ਢੁੱਡੀ

ਚੰਡੀਗੜ੍ਹ/ਖੰਨਾ : ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਠੱਗਣ ਵਾਲੇ ਠੱਗ ਏਜੰਟ ਪੁਲਿਸ ਅੜਿੱਕੇ ਆਇਆ ਹੈ। ਪਾਇਲ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਕੈਨੇਡੀਅਨ ਨਾਗਰਿਕ ਨੂੰ 21 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਹੈ। ਇਹ ਸ਼ਖਸ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਚੁੱਕਿਆ ਹੈ।


ਉਹ ਆਪਣਾ ਦਫ਼ਤਰ ਬਦਲ-ਬਦਲ ਨਵੇਂ ਸ਼ਹਿਰਾਂ ਵਿੱਚ ਲੋਕਾ ਨੂੰ ਸ਼ਿਕਾਰ ਬਣਾ ਰਿਹਾ ਸੀ। ਵਾਰ-ਵਾਰ ਦਫਤਰ ਬਦਲਣ ਕਾਰਨ ਇਹ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ। ਪਾਇਲ ਪੁਲਿਸ ਨੇ ਇਸ ਕੈਨੇਡੀਅਨ ਨਾਗਰਿਕ ਦੇ ਨਾਲ ਉਸ ਦੀ ਮਹਿਲਾ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਹੈ।


ਮੁਲਜ਼ਮ ਨੇ ਲੁਧਿਆਣਾ ਵਿੱਚ ਇੱਕ ਦਫ਼ਤਰ ਖੋਲ੍ਹ ਰੱਖਿਆ ਸੀ। ਇਸ ਕੈਨੇਡੀਅਨ ਨਾਗਰਿਕ ਦੀ ਠੱਗੀ ਦਾ ਸ਼ਿਕਾਰ ਹੋਏ ਪਿੰਡ ਘੁੜਾਣੀ ਦੇ ਵਸਨੀਕ ਕੁਲਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿੱਚ ਇਮੀਗ੍ਰੇਸ਼ਨ ਦਫਤਰ ਵਿੱਚ ਇਸ ਵਿਅਕਤੀ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਕੁਲਦੀਪ ਤੋਂ 21 ਲੱਖ ਰੁਪਏ ਲਏ ਸੀ ਪਰ ਵਿਦੇਸ਼ ਨਹੀਂ ਭੇਜਿਆ। ਇਸ ਦੀ ਸ਼ਿਕਾਇਤ ਕੁਲਦੀਪ ਨੇ ਪੁਲਿਸ ਕੋਲ ਕੀਤੀ।

ਇਹ ਵਿਅਕਤੀ ਆਪਣਾ ਦਫ਼ਤਰ ਵਾਰ-ਵਾਰ ਬਦਲਦਾ ਰਿਹਾ। ਇਸ ਕਾਰਨ ਇਹ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ। ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ। ਪੁਲਿਸ ਇਨਾ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰੇਗੀ।