ਗੁਹਾਟੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਗੁਹਾਟੀ ਵਿੱਚ ਪਾਰਟੀ ਦਫਤਰ ਵਿੱਚ ਸ਼ਨੀਵਾਰ ਨੂੰ ਅਸਾਮ ਲਈ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਮੈਨੀਫੈਸਟੋ 'ਚ ਪੰਜ ਗਾਰੰਟੀਜ਼ ਹਨ। ਇਹ ਮੈਨੀਫੈਸਟੋ ਅਸਾਮ ਦੇ ਲੋਕਾਂ ਨੇ ਬਣਾਇਆ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਨੇ ਆਮ ਲੋਕਾਂ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਇਹ ਮੈਨੀਫੈਸਟੋ ਪੰਜ ਗਰੰਟੀ ਲੈਂਦਾ ਹੈ। 


 


ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਸੀਏਏ ਨੂੰ ਰੱਦ ਕਰਨ, ਪੰਜ ਲੱਖ ਸਰਕਾਰੀ ਨੌਕਰੀਆਂ ਦੇਣ, ਗ੍ਰਹਿਣੀਆਂ ਨੂੰ ਦੋ ਹਜ਼ਾਰ ਰੁਪਏ ਮਹੀਨਾ ਦੇਣ ਅਤੇ 200 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਇਕ ਭਾਰਤ ਹੋਣਾ ਚਾਹੀਦਾ ਹੈ, ਅਸੀਂ ਕਹਿੰਦੇ ਹਾਂ ਕਿ ਭਾਰਤ ਦੀਆਂ ਸਾਰੀਆਂ ਵਿਚਾਰਧਾਰਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।"


 


ਉਨ੍ਹਾਂ ਕਿਹਾ, “ਅਸੀਂ ਜਾਣਦੇ ਹਾਂ ਕਿ ਆਰਐਸਐਸ ਅਤੇ ਭਾਜਪਾ ਇਸ ਦੇਸ਼ ਦੀਆਂ ਵਿਭਿੰਨ ਸਭਿਆਚਾਰਾਂ 'ਤੇ ਹਮਲਾ ਕਰ ਰਹੇ ਹਨ। ਸਾਡੀਆਂ ਭਾਸ਼ਾਵਾਂ, ਇਤਿਹਾਸ, ਸੋਚਣ ਦੇ ਢੰਗਾਂ ’ਤੇ ਹਮਲਾ ਹੋ ਰਿਹਾ ਹੈ। ਸੋ ਇਹ ਐਲਾਨ ਗਾਰੰਟੀ ਦੇਵੇਗਾ ਕਿ ਅਸੀਂ ਅਸਾਮ ਰਾਜ ਦੇ ਵਿਚਾਰ ਦੀ ਰੱਖਿਆ ਕਰਾਂਗੇ।"


 


ਇਸ ਮੌਕੇ ਉਨ੍ਹਾਂ ਨੇ ਭਾਜਪਾ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਅਜਮਲ 'ਤੇ ਹਮਲਾ 'ਤੇ ਨਹੀਂ, ਅਸਾਮ 'ਤੇ ਹਮਲਾ ਕਰ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ, "ਅਸੀਂ ਤੁਹਾਨੂੰ 5 ਗਾਰੰਟੀ ਦਾ ਹਥਿਆਰ ਦਿੱਤਾ ਹੈ। ਇਹ ਮੈਨੀਫੈਸਟੋ ਅਸਾਮ ਦੇ ਲੋਕਾਂ ਦੀ ਆਵਾਜ਼ ਹੈ, ਇਹ ਆਸਾਮ ਦੇ ਲੋਕਾਂ ਦੀ ਰੱਖਿਆ ਕਰੇਗਾ।"


 


ਪ੍ਰਧਾਨ ਮੰਤਰੀ ਮੋਦੀ 'ਤੇ ਵਰ੍ਹਦਿਆਂ ਰਾਹੁਲ ਗਾਂਧੀ ਨੇ ਕਿਹਾ, "ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਇਕ ਭਾਰਤ ਹੋਣਾ ਚਾਹੀਦਾ ਹੈ, ਅਸੀਂ ਕਹਿੰਦੇ ਹਾਂ ਕਿ ਭਾਰਤ ਦੀਆਂ ਸਾਰੀਆਂ ਵਿਚਾਰਧਾਰਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।" ਉਨ੍ਹਾਂ ਕਿਹਾ, “ਅਸੀਂ ਜਾਣਦੇ ਹਾਂ ਕਿ ਆਰਐਸਐਸ ਅਤੇ ਭਾਜਪਾ ਇਸ ਦੇਸ਼ ਦੀਆਂ ਵਿਭਿੰਨ ਸਭਿਆਚਾਰਾਂ 'ਤੇ ਹਮਲਾ ਕਰ ਰਹੀਆਂ ਹਨ। ਸਾਡੀਆਂ ਭਾਸ਼ਾਵਾਂ, ਇਤਿਹਾਸ, ਸੋਚਣ ਦੇ ਢੰਗਾਂ ’ਤੇ ਹਮਲਾ ਹੋ ਰਿਹਾ ਹੈ। ਸੋ ਇਹ ਐਲਾਨ ਗਾਰੰਟੀ ਦੇਵੇਗਾ ਕਿ ਅਸੀਂ ਅਸਾਮ ਰਾਜ ਦੇ ਵਿਚਾਰ ਦੀ ਰੱਖਿਆ ਕਰਾਂਗੇ।"