ਟੋਕਿਓ: ਜਾਪਾਨ ਦੇ ਟੋਕਿਓ ਨੇੜੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.8 ਮਾਪੀ ਗਈ। ਭੂਚਾਲ ਤੋਂ ਬਾਅਦ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਭੂਚਾਲ ਦੇ ਨੈਸ਼ਨਲ ਸੈਂਟਰ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਟੀਵੀ ਚੈਨਲ ਐਨਐਚਕੇ ਮੁਤਾਬਕ ਭੂਚਾਲ ਦੇ ਝਟਕੇ ਹੋਣ ਤੋਂ ਤੁਰੰਤ ਬਾਅਦ ਸੁਨਾਮੀ ਦੀ ਪਹਿਲੀ ਲਹਿਰ ਤਕਰੀਬਨ 1 ਮੀਟਰ (3.2 ਫੁੱਟ) ਦੇ ਉੱਪਰ ਚੜ੍ਹੀ ਅਤੇ ਸਮੁੰਦਰੀ ਕੰਢਿਆਂ ਨਾਲ ਟੱਕਰਾਈ।


ਏਐਫਪੀ ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 6.9 ਵਜੇ ਆਇਆ। ਭੂਚਾਲ ਮੀਆਗੀ ਖੇਤਰ ਵਿੱਚ ਲਗਪਗ 60 ਕਿਲੋਮੀਟਰ ਦੀ ਗਹਿਰਾਈ 'ਤੇ ਆਇਆ। ਭੂਚਾਲ ਤੋਂ ਬਾਅਦ ਪ੍ਰਮਾਣੂ ਪਲਾਂਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਥਾਨਕ ਰੇਲਵੇ ਨੇ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਸ਼ਿੰਕਾਨਸੇਨ ਬੁਲੇਟ ਟ੍ਰੇਨ ਸੇਵਾ ਸ਼ਾਮਲ ਹੈ।


ਦੱਸ ਦੇਈਏ ਕਿ ਕਰੀਬ 10 ਸਾਲ ਪਹਿਲਾਂ 11 ਮਾਰਚ 2011 ਨੂੰ ਜਾਪਾਨ ਵਿੱਚ 9 ਮਾਪ ਦਾ ਇੱਕ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਸੁਨਾਮੀ ਆਈ ਸੀ। ਸੁਨਾਮੀ ਨੇ ਕਈ ਜਾਨਾਂ ਲਈਆਂ ਸੀ। ਰਿਪੋਰਟਾਂ ਮੁਤਾਬਕ, ਸੁਨਾਮੀ ਦੀ ਚਿਤਾਵਨੀ ਜਾਰੀ ਹੋਣ ਤੋਂ ਬਾਅਦ ਤੱਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਉੱਚੀਆਂ ਥਾਂਵਾਂ 'ਤੇ ਚਲੇ ਗਏ ਹਨ। ਮਿਆਗੀ ਦੇ ਆਬਤਾ ਮੈਨੇਜਮੈਂਟ ਦਫਤਰ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਦਿੱਤੀ ਹੈ।


ਇਹ ਵੀ ਪੜ੍ਹੋ: ਗੈਂਗਸਟਰ ਰਾਮਕਰਨ ਦੇ ਬੈਂਆਪੁਰ ਵਾਲੇ ਘਰ 'ਚ ਦੋ ਥਾਣਿਆਂ, ਕ੍ਰਾਈਮ ਬ੍ਰਾਂਚ ਅਤੇ ਉੱਚ ਅਧਿਕਾਰੀਆਂ ਨੇ ਮਾਰਿਆ ਛਾਪਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904