ਸੈਨ ਫ੍ਰਾਂਸਿਸਕੋ: ਅਮਰੀਕਾ ਦੇ ਸੈਨ ਫ੍ਰਾਂਸਿਸਕੋ (San Fransisco) 'ਚ ਇੱਕ ਉਬਰ ਰਾਈਡ (Uber Ride) ਦੌਰਾਨ ਡ੍ਰਾਈਵਰ ਦੇ ਮੂੰਹ 'ਤੇ ਖੰਘਣ ਵਾਲੀ ਔਰਤ ਨੂੰ 16 ਸਾਲ ਕੈਦ ਦੀ ਸਜਾ ਹੋ ਸਕਦੀ ਹੈ। ਇਸ ਦੇ ਨਾਲ ਹੀ 3 ਹਜ਼ਾਰ ਡਾਲਰ (ਤਕਰੀਬਨ ਦੋ ਲੱਖ 17 ਹਜ਼ਾਰ ਰੁਪਏ) ਦਾ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਦਰਅਸਲ ਇਸ ਔਰਤ ਨੇ ਉਬਰ ਕੈਬ ਬੁੱਕ ਕੀਤੀ ਅਤੇ ਆਪਣੇ ਦੋਸਤਾਂ ਨਾਲ ਬਗੈਰ ਮਾਸਕ ਦੇ ਕਾਰ ਵਿੱਚ ਬੈਠ ਗਈ। ਜਦੋਂ ਡਰਾਈਵਰ ਨੇ ਔਰਤ ਨੂੰ ਮਾਸਕ ਪਹਿਨਣ ਲਈ ਕਿਹਾ, ਤਾਂ ਉਹ ਡ੍ਰਾਈਵਰ 'ਤੇ ਭੜਕਣ ਲੱਗੀ।


ਅਰਨਾ ਕਿਮਿਆਈ (Arna Kimiai) ਨੇ ਸੁਬੇਕਰ ਖੜਕਾ (Subhakar Khadka) ਨਾਂ ਦੇ ਇੱਕ ਉਬਰ ਡਰਾਈਵਰ ਦੇ ਮੂੰਹ 'ਤੇ ਪੂਰੀ ਯਾਤਰਾ ਦੌਰਾਨ ਖੰਘਦੀ ਰਹੀ। ਕਿਮਿਆਈ ਦੇ ਇਸ ਵਤੀਰੇ ਕਰਕੇ ਉਸ 'ਤੇ ਸੰਗੀਨ ਅਪਰਾਧ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਉਸਨੂੰ 16 ਸਾਲ ਦੀ ਕੈਦ ਹੋ ਸਕਦੀ ਹੈ।


ਸੈਨ ਫਰਾਂਸਿਸਕੋ ਦੇ ਬੇਵਿਊ ਜ਼ਿਲ੍ਹੇ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਮਿਆਈ ਦੇ ਦੋ ਦੋਸਤਾਂ ਨੇ ਮਾਸਕ ਪਾਇਆ ਹੈ। ਪਰ ਉਹ ਬਗੈਰ ਮਾਸਕ ਦੇ ਕਾਰ ਵਿਚ ਬੈਠੀ ਹੈ ਅਤੇ ਡਰਾਈਵਰ ਨਾਲ ਬਹਿਸ ਕਰਦੀ ਹੈ।


ਇਸ ਦੇ ਨਾਲ ਹੀ ਵਾਇਰਲ ਵੀਡੀਓ ਵਿੱਚ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਅਰਨਾ ਕਿਮਿਆਈ ਡ੍ਰਾਈਵਰ ਖੜਕਾ ਦੇ ਮੂੰਹ 'ਤੇ ਖੰਘਦੀ ਹੈ। ਨਾਲ ਹੀ ਉਹ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਡ੍ਰਾਈਵਰ ਵਿਰੁੱਧ ਨਸਲੀ ਟਿੱਪਣੀਆਂ ਵੀ ਕਰਦੀ ਹੈ। ਇਹ ਘਟਨਾ ਸਾਰੀ ਯਾਤਰਾ ਦੌਰਾਨ ਜਾਰੀ ਰਹੀ। ਯਾਤਰਾ ਦੇ ਦੌਰਾਨ ਕਿਮਿਆਈ ਨੇ ਡਰਾਈਵਰ ਦਾ ਮਾਸਕ ਵੀ ਖੋਹ ਲਿਆ ਅਤੇ ਫਾੜ ਦਿੱਤਾ। ਨਾਲ ਹੀ ਕਿਮਿਆਈ ਨੇ ਕਾਰ ਦੇ ਡੈਸ਼ਬੋਰਡ 'ਤੇ ਖੜਕਾ ਦਾ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ ਜਿਸ 'ਚ ਉਹ ਨਾਕਾਮਯਾਬ ਰਹੀ।


ਇਹ ਵੀ ਪੜ੍ਹੋ: Joginder Ugrahan Corona Positive: ਜੋਗਿੰਦਰ ਸਿੰਘ ਉਗਰਾਹਾਨ ਕੋਰੋਨਾ ਪੌਜ਼ੇਟਿਵ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904