ਨਵੀਂ ਦਿੱਲੀ: ਕਾਂਗਰਸ ਨੇ ਅਸਾਮ ਐਨਆਰਸੀ ਦੇ ਡਾਟਾ ਅਚਾਨਕ ਡਿਲੀਟ ਹੋ ਜਾਣ 'ਤੇ ਸਵਾਲ ਖੜੇ ਕੀਤੇ ਸੀ। ਇਹ ਦੱਸਿਆ ਗਿਆ ਸੀ ਕਿ ਪਿਛਲੇ 15 ਦਸੰਬਰ ਤੋਂ ਆਸਾਮ ਐਨਆਰਸੀ ਡਾਟਾ ਆਨਲਾਈਨ ਕਲਾਉਡ ਤੇ ਉਪਲਬਧ ਨਹੀਂ ਹੈ। ਹੁਣ ਇਸ ਮੁੱਦੇ 'ਤੇ ਗ੍ਰਹਿ ਮੰਤਰਾਲੇ ਵ੍ਹਲੋਂ ਸਫਾਈ ਪੇਸ਼ ਕੀਤੀ ਗਈ ਹੈ ਕਿ ਤਕਨੀਕੀ ਖ਼ਰਾਬੀ ਕਰਕੇ ਐਨਆਰਸੀ ਦਾ ਅੰਕੜਾ ਨਜ਼ਰ ਨਹੀਂ ਆ ਰਿਹਾ। ਇਸ ਗੜਬੜ ਨੂੰ ਜਲਦੀ ਠੀਕ ਕਰ ਦਿੱਤਾ ਜਾਵੇਗਾ।


ਅਸਾਮ ਵਿਚ ਐਨਆਰਸੀ ਦੇ ਡੇਟਾ ਨੂੰ ਮਿਟਾਉਣ ਦੇ ਮੁੱਦੇ 'ਤੇ ਗ੍ਰਹਿ ਮੰਤਰਾਲੇ ਦੇ ਸੂਤਰ ਕਹਿੰਦੇ ਹਨ, "ਐਨਆਰਸੀ ਦਾ ਅੰਕੜਾ ਸੁਰੱਖਿਅਤ ਹੈ। ਕੁਝ ਤਕਨੀਕੀ ਗਲਤੀ ਕਾਰਨ ਇਸ ਡੇਟਾ ਦੀ ਵਿਜ਼ੀਬਿਲਟੀ ਕਲਾਉਡ 'ਤੇ ਉਪਲਬਧ ਨਹੀਂ ਹੋ ਰਹੀ, ਤਕਨੀਕੀ ਪਹਿਲੂ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਦਾ ਜਲਦ ਹੀ ਹੱਲ ਹੋ ਜਾਵੇਗਾ।”

ਅਸਾਮ 'ਚ ਕਾਂਗਰਸ ਦੇ ਨੇਤਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇਵਵ੍ਰਤ ਸਾਇਕੀਆ ਨੇ ਰਜਿਸਟਰਾਰ ਜਨਰਲ ਅਤੇ ਐਨਆਰਸੀ ਕੋਆਰਡੀਨੇਟਰ ਨੂੰ ਪੱਤਰ ਲਿੱਖ ਇਸ ਬਾਰੇ ਕਿਹਾ ਸੀ ਕਿ ਇਹ ਇੱਕ ਰਹੱਸ ਹੈ ਕਿ ਐਨਆਰਸੀ ਦਾ ਨਲਾਈਨ ਡਾਟਾ ਅਚਾਨਕ ਕਿਵੇਂ ਗਾਇਬ ਹੋ ਗਿਆ। ਕਾਂਗਰਸੀ ਨੇਤਾ ਦੇਵਵਰਤ ਨੇ ਦੱਸਿਆ ਕਿ ਸਫਾਈ ਗ੍ਰਹਿ ਮੰਤਰਾਲੇ ਤੋਂ ਆਈ ਹੈ। ਐਨਆਰਸੀ ਦਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਤਕਨੀਕੀ ਖਰਾਬੀ ਕਾਰਨ ਇਹ ਨਜ਼ਰ ਨਹੀਂਂ ਆ ਰਿਹਾ। ਜਲਦੀ ਹੀ ਇਸ ਤਕਨੀਕੀ ਖ਼ਰਾਬੀ ਨੂੰ ਦੂਰ ਕੀਤਾ ਜਾਵੇਗਾ।