ਨਵੀਂ ਦਿੱਲੀ: ਚੀਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ ਪਹੁੰਚ ਗਈ ਹੈ। ਉੱਥੇ ਹੀ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 'ਚ ਵੀ ਇਜ਼ਾਫਾ ਹੋਇਆ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਕੋਰੋਨਾਵਾਇਰਸ ਨਾਲ ਹੁਣ ਤੱਕ 1,100 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹੁਣ ਤੱਕ 42,708 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।


ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟ੍ਰੇਡੋਸ ਐਡਰੇਨੋਮ ਗੈਬਰੇਅਸ ਨੇ ਕਿਹਾ ਹੈ ਕਿ WHO ਦੀ ਇੰਟਰਨੈਸ਼ਨਲ ਟੀਮ ਚੀਨ 'ਚ ਸਹਿਯੋਗੀਆਂ ਨਾਲ ਮਿਲ ਕੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰੇਗੀ। ਉਨ੍ਹਾਂ ਕਿਹਾ ਕਿ WHO ਦੀ ਇੰਟਰਨੈਸ਼ਨਲ ਐਕਸਪਰਟ ਟੀਮ ਦੇ ਕੁੱਝ ਲੋਕ ਚੀਨ ਪਹੁੰਚ ਚੁੱਕੇ ਹਨ।

ਉਹ ਚੀਨ ਦੇ ਨਾਲ ਕੋਰੋਨਾਵਾਇਰਸ ਦਾ ਮੁਕਾਬਲਾ ਕਰਨਗੇ। ਗੈਬਰੇਅਸ ਨੇ ਦੱਸਿਆ ਕਿ ਇਸ ਟੀਮ 'ਚ 10 ਤੋਂ 15 ਮੈਂਬਰ ਹਨ। ਉਹ ਚੀਨੀ ਸ਼ਹਿਯੋਗੀਆਂ ਨਾਲ ਮਿਲ ਕੇ ਕੰਮ ਕਰਨਗੇ।