ਸਿਡਨੀ: ਆਸਟ੍ਰੇਲੀਆ 'ਚ ਤੇਜ਼ ਮੀਂਹ ਤੋਂ ਬਾਅਦ ਕੁਝ ਰਾਹਤ ਮਿਲੀ ਹੈ। ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਚਾਰ ਦਿਨ ਤੱਕ ਪਏ ਤੇਜ਼ ਮੀਂਹ ਅਤੇ ਤਿੰਨ ਸਾਲ ਦੇ ਸੋਕੇ ਤੋਂ ਬਾਅਦ ਮਹੀਨਿਆਂ ਤੱਕ ਜੰਗਲਾਂ ਦੀ ਅੱਗ ਤੋਂ ਤਬਾਹੀ ਤੋਂ ਬਾਅਦ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਕੁਝ ਖੇਤਰਾਂ 'ਚ ਭਾਰੀ ਮੀਂਹ ਅਤੇ ਮੌਸਮ ਦੇ ਜ਼ਿਆਦਾ ਖ਼ਰਾਬ ਹੋਣ ਦਾ ਅੰਦਾਜ਼ਾ ਹੈ।

ਪਿਛਲੇ 30 ਸਾਲਾ ਦੌਰਾਨ ਇਹ ਸਭ ਤੋਂ ਤੇਜ਼ ਮੀਂਹ ਦਰਜ ਕੀਤਾ ਗਿਆ। ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਇਲਾਕੇ ਨਿਊ ਵੇਲਸ ਸਾਊਥ ਦੇ ਜੰਗਲਾਂ 'ਚ ਮੀਂਹ ਨਾਲ ਹਰੀਆਲੀ ਵਾਪਸੀ ਕਰਨ ਲੱਗੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਡੈਮਾਂ 'ਚ ਪਾਣੀ ਘੱਟ ਗਿਆ ਸੀ ਉਨ੍ਹਾਂ 'ਚ ਵੀ ਪਾਣੀ ਵੱਗਣ ਲੱਗਿਆ ਹੈ।


ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ 'ਚ ਜਿਨਾਂ ਮੀਂਹ ਪਿਆ ਉਨਾਂ ਮੀਂਹ ਪਿਛਲੇ ਚਾਰ ਦਿਨਾਂ 'ਚ ਹੀ ਪੈ ਗਿਆ।