ਨਵੀਂ ਦਿੱਲੀ: ਗੈਰ-ਸਬਸਿਡੀ ਇੰਡੇਨ ਗੈਸ ਸਿਲੰਡਰ ਵਰਤਣ ਵਾਲਿਆਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ, ਕਿਉਂਕਿ ਮੈਟਰੋ ਸ਼ਹਿਰਾਂ 'ਚ ਗੈਰ-ਸਬਸਿਡੀ ਇੰਡੇਨ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ ਹੈ। ਦਿੱਲੀ 'ਚ ਗੈਰ-ਸਬਸਿਡੀ ਇੰਡੇਨ ਗੈਸ ਸਿਲੰਡਰ ਦੀ ਕੀਮਤਾਂ 'ਚ 144.50 ਰੁਪਏ ਦਾ ਵਾਧਾ ਕੀਤਾ ਹੈ ਜਿਸ ਤੋਂ ਬਾਅਦ ਇਨ੍ਹਾਂ ਦੀ ਕੀਮਤ 858.50 ਰੁਪਏ ਹੋ ਗਈ ਹੈ।


ਕੋਲਕਾਤਾ 'ਚ ਗੈਰ-ਸਬਸਿਡੀ ਇੰਡੇਨ ਗੈਸ ਸਿਲੰਡਰ ਦਾ ਰੇਟ 149 ਰੁਪਏ ਵਧ ਕੇ 896 ਰੁਪਏ ਹੋ ਗਿਆ ਹੈ। ਮੁੰਬਈ 'ਚ 145 ਰੁਪਏ ਵਧ ਕੇ 829.50 ਰੁਪਏ, ਚੇਨੰਈ 'ਚ 147 ਰੁਪਏ ਵਧ ਕੇ 881 ਰੁਪਏ ਹੋ ਗਿਆ ਹੈ। ਗੈਰ-ਸਸਿਡੀ ਇੰਡੇਨ ਗੈਸ ਸਿਲੰਡਰ ਦੀ ਕੀਮਤ 'ਚ 1 ਜਨਵਰੀ, 2020 ਤੋਂ ਬਾਅਦ ਕੋਈ ਵਾਧਾ ਨਹੀਂ ਹੋਇਆ ਸੀ।

ਦੱਸ ਦਇਏ ਕਿ ਨਵੇਂ ਸਾਲ ਦੇ ਪਹਿਲੇ ਦਿਨ ਹੀ ਬਿਨਾਂ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੇ ਮੁੱਲ 'ਚ 19 ਰੁਪਏ ਦਾ ਵਾਧਾ ਹੋਇਆ ਸੀ। ਉੱਥੇ ਹੀ ਅਗਸਤ ਮਹੀਨੇ 'ਚ ਬਿਨਾਂ ਸਬਸਿਡੀ ਵਾਲੀ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 62.50 ਰੁਪਏ ਦੀ ਕਟੌਤੀ ਕੀਤੀ ਗਈ ਸੀ।