ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਇੱਕ ਵਾਰ ਫੇਰ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਆਪ ਨੇ 2020 ਚੋਣਾਂ '62 ਸੀਟਾਂ ਆਪਣੇ ਨਾਂ ਕੀਤੀਆਂ ਹਨ। ਇਨ੍ਹਾਂ ਚੋਣਾਂ ਨੂੰ ਪਾਕਿਸਤਾਨ-ਭਾਰਤ ਦਾ ਮੁਕਾਬਲਾ ਕਹਿਣ ਵਾਲੇ ਬੀਜੇਪੀ ਨੇਤਾ ਕਪਿਲ ਮਿਸ਼ਰਾ ਦੇ ਸੁਰ ਹੁਣ ਬਦਲ ਗਏ ਹਨ। ਕਪਿਲ ਨੇ ਕਿਹਾ ਕਿ ਦਿੱਲੀ ਵਾਲਿਆਂ ਅਤੇ ਹਿੰਦੂਆਂ ਨੂੰ ਤੰਨਜ ਕਰਨਾ ਗਤਲ ਹੈ।


ਮਾਡਲ ਟਾਊਨ ਤੋਂ ਚੋਣ ਹਾਰਣ ਵਾਲੇ ਕਪਿਲ ਮਿਸ਼ਰਾ ਨੇ ਟਵੀਟ ਕਰ ਕਿਹਾ, "ਕੁਝ ਲੋਕ ਦਿੱਲੀ ਵਾਲਿਆਂ ਨੂੰ ਜਾਂ ਹਿੰਦੂਆਂ 'ਤੇ ਟਿੱਪਣੀ ਕਰ ਰਹੇ ਹਨ, ਇਹ ਗਲਤ ਹੈ। ਸਾਡੇ 'ਚ ਜ਼ਰੂਰ ਕੁਝ ਕਮੀ ਰਹਿ ਗਈ ਜਨਤਾ ਤਕ ਪਹੁੰਚਣ 'ਚ ਅਤੇ ਆਪਣੀ ਗੱਲ ਜਨਤਾ ਤਕ ਪਹੁੰਚਾਉਣ ', 42% ਵੋਟ ਘੱਟ ਨਹੀਂ ਹੁੰਦੇ।"


ਇਸ ਤੋਂ ਇਲਾਵਾ ਕੱਲ੍ਹ ਪਾਰਟੀ ਅਤੇ ਆਪਣੀ ਹਾਰ ਤੋਂ ਬਾਅਦ ਵੀ ਕਪਿਲ ਨੇ ਟਵੀਟ ਕੀਤਾ। ਉਨ੍ਹਾਂ ਇਸ ਟਵੀਟ 'ਚ ਕਿਹਾ ਕਿ ਸੀਏਏ ਵਿਰੋਧਿਆਂ ਅਤੇ ਸ਼ਾਹੀਨਬਾਗ ਬਾਰੇ ਆਪਣੇ ਬੋਲਾਂ 'ਤੇ ਉਹ ਅੱਜ ਵੀ ਕਾਈਮ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਤੋਂ ਅਸੀਂ ਸੀਏਏ ਅਤੇ ਸ਼ਾਹੀਨ ਬਾਗ ਬਾਰੇ ਆਪਣੈ ਸੋਚ ਬਦਲ ਲਿਆਂਗੇ ਇਹ ਗਲਤਫਹਿਮੀ ਨਾ ਹੋਵੇ।


ਦੱਸ ਦਈਏ ਕਿ ਕਪਿਲ ਮਿਸ਼ਰਾ ਨੂੰ ਆਪ ਦੇ ਅਖਿਲੇਸ਼ ਤ੍ਰਿਪਾਠੀ ਨੇ 11 ਹਜ਼ਾਰ 133 ਵੋਟਾਂ ਨਾਲ ਮਾਤ ਦਿੱਤੀ ਹੈ।