ਲੁਧਿਆਣਾ: ਇੱਥੇ ਸਕੂਲੀ ਬੱਚਿਆਂ ਨਾਲ ਭਰੇ ਇੱਕ ਆਟੋ ਦੇ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਆਟੋ 'ਚ 10 ਬੱਚੇ ਸਵਾਰ ਸੀ। ਇਹ ਸਾਰੇ ਅੱਠਵੀਂ ਜਮਾਤ 'ਚ ਪੜ੍ਹਦੇ ਹਨ। ਪੇਪਰ ਦਿਵਾਉਣ ਲਈ ਇਨ੍ਹਾਂ ਨੂੰ ਆਟੋ 'ਚ ਮਾਡਲ ਟਾਊਨ ਬਣੇ ਸੈਂਟਰ ਲਿਜਾਇਆ ਜਾ ਰਿਹਾ ਸੀ।

ਪੁਲਿਸ ਲਾਈਨ ਕੋਲ ਬਣੇ ਕੱਟ 'ਤੇ ਮੋੜ ਕੱਟ ਦੇ ਸਮੇਂ ਆਟੋ ਦੀ ਐਕਟਿਵਾ ਨਾਲ ਟੱਕਰ ਹੋ ਗਈ ਤੇ ਸੰਤੁਲਨ ਵਿਗੜਣ ਕਰਕੇ ਆਟੋ ਇਨੋਵਾ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ। ਇਸ ਹਾਦਸੇ 'ਚ 10 ਬੱਚਿਆਂ ਸਮੇਤ ਆਟੋ ਚਾਲਕ ਵੀ ਜ਼ਖਮੀ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ।

ਹੁਣ ਹਸਪਤਾਲ ਬਾਹਰ ਖੜ੍ਹੇ ਬੱਚਿਆਂ ਦੇ ਪਰਿਵਾਰ ਵਾਲੇ ਉਨ੍ਹਾਂ ਦੀ ਹਾਲਤ 'ਤੇ ਚਿੰਤਾ ਜ਼ਾਹਿਰ ਕਰ ਰਹੇ ਹਨ। ਹਸਪਤਾਲ 'ਚ ਬੱਚਿਆਂ ਦੇ ਮਾਤਾ-ਪਿਤਾ ਦੇ ਆਟੋ ਚਾਲਕ ਦੇ ਸਮਰਥਕਾਂ ਦਰਮਿਆਨ ਬਹਿਸ ਵੀ ਹੋ ਗਈ। ਹਾਲਾਂਕਿ ਉੱਥੇ ਮੌਜੂਦ ਪੁਲਿਸ ਕਰਮੀਆਂ ਨੇ ਮੌਕੇ ਨੂੰ ਸੰਭਾਲ ਲਿਆ।

ਇਹ ਵੀ ਪੜ੍ਹੋ:

'ਮੌਤ' ਦੀ ਸਵਾਰੀ ਕਰਦੇ ਪੰਜਾਬ ਦੇ ਬਹੁਤੇ ਸਕੂਲੀ ਬੱਚੇ, ਲੌਂਗੋਵਾਲ ਹਾਦਸੇ ਮਗਰੋਂ ਵੱਡਾ ਖੁਲਾਸਾ

ਬਲਦੀ ਵੈਨ 'ਚੋਂ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਲਈ ਕੈਪਟਨ ਨੇ ਕੀਤਾ ਬਹਾਦਰੀ ਸਨਮਾਨ ਤੇ ਮੁਫਤ ਸਿੱਖਿਆ ਦਾ ਐਲਾਨ