ਸੋਨੀਪਤ: ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਲੀਡਰ ਬਬੀਤਾ ਫੋਗਾਟ ਨੂੰ ਵੀ ਬੀਤੇ ਦਿਨੀਂ ਇਸ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅੱਜ ਬਬੀਤਾ ਫੋਗਾਟ ਸੋਨੀਪਤ ਪਹੁੰਚੀ। ਬਬੀਤਾ ਫੋਗਾਟ ਨੇ ਸੋਨੀਪਤ 'ਚ ਕਿਸਾਨਾਂ ਵੱਲੋਂ ਲੀਡਰਾਂ ਦੇ ਵਿਰੋਧ ‘ਤੇ ਪ੍ਰੈੱਸ ਕਾਨਫਰੰਸ ਕੀਤੀ।


 


ਬਬੀਤਾ ਨੇ ਕਿਹਾ ਵਿਰੋਧ ਕਰਨਾ ਇੱਕ ਹੱਦ ਤੱਕ ਹੁੰਦਾ ਹੈ ਪਰ ਕਿਸੇ ਉੱਤੇ ਹਮਲਾ ਕਰਨਾ ਗਲਤ ਹੈ। ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਗੱਲ ਕਰ ਰਹੀ ਹੈ, ਪਰ ਜੇਕਰ ਉਹ ਕਿਸਾਨ ਬਣ ਕੇ ਆਉਣਗੇ ਤਾਂ ਹੱਲ ਮਿਲੇਗਾ। ਜਦੋਂ ਇਹ ਤਿੰਨੋਂ ਕਾਨੂੰਨ ਆਏ, ਸਰਕਾਰ ਕਿਸਾਨਾਂ ਦੇ ਕਹਿਣ 'ਤੇ ਹੱਲ ਲਈ ਅੱਗੇ ਆ ਗਈ।


 


ਬਬੀਤਾ ਫੋਗਾਟ ਨੇ ਕਿਹਾ ਅਸੀਂ ਮੰਡੀਆਂ ਤੇ ਜ਼ਮੀਨ ਨੂੰ ਲੈ ਕੇ ਕਿਸਾਨਾਂ ਦੇ ਮਨਾਂ 'ਚ ਜੋ ਡਰ ਹੈ, ਉਸ ਨੂੰ ਦੂਰ ਕਰਨ ਲਈ ਤਿਆਰ ਹਾਂ। ਅੰਦੋਲਨ ਪਹਿਲਾਂ ਵੀ ਹੁੰਦਾ ਸੀ ਪਰ ਉਹ ਅੰਦੋਲਨ ਮੁੱਦਿਆਂ 'ਤੇ ਸੀ। ਹੁਣ ਮੌਜੂਦਾ ਸਮੇਂ ਵਿੱਚ ਇਹ ਕਿਸਾਨ ਅੰਦੋਲਨ ਇੱਕ ਵਿਰੋਧੀ ਲਹਿਰ ਤੇ ਇੱਕ ਫੇਸਬੁੱਕ ਲਹਿਰ ਹੈ। ਸਾਨੂੰ ਇੱਕ ਖੇਤ ਵਾਲੇ ਕਿਸਾਨ, ਇੱਕ ਵਿਰੋਧੀ ਧਿਰ ਵਾਲੇ ਕਿਸਾਨ ਤੇ ਇੱਕ ਫੇਸਬੁੱਕ ਵਾਲੇ ਕਿਸਾਨ ਵਿੱਚ ਅੰਤਰ ਨੂੰ ਸਮਝਣ ਦੀ ਜ਼ਰੂਰਤ ਹੈ। ਵਿਰੋਧੀ ਧਿਰ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।


 


ਗੱਲਬਾਤ ਦੌਰਾਨ ਭਾਵੁਕ ਹੋਈ ਬਬੀਤਾ ਫੋਗਟ ਨੇ ਕਿਹਾ ਕਿ ਜਦੋਂ ਮੈਂ ਮੈਡਲ ਲੈ ਕੇ ਆਪਣੇ ਘਰ ਪਹੁੰਚਦੀ ਸੀ ਤਾਂ ਹਰ ਕੋਈ ਸਵਾਗਤ ਕਰਦਾ ਸੀ। ਹੁਣ ਜਦੋਂ ਮੈਂ ਉਨ੍ਹਾਂ ਦੇ ਵਿਚਕਾਰ ਜਾਂਦੀ ਹਾਂ, ਤਾਂ ਮੈਂ ਆਪਣੇ ਮਾਪਿਆਂ ਤੇ ਆਪਣੇ ਬੱਚਿਆਂ ਨਾਲ ਬਦਸਲੂਕੀ ਸੁਣਦੀ ਹਾਂ, ਅਜਿਹੇ 'ਚ ਕਿਸ ਦਿਸ਼ਾ ਵਿੱਚ ਸਾਡਾ ਸਮਾਜ ਚਲ ਰਿਹਾ ਹੈ? ਕੀ ਸਾਡਾ ਸਮਾਜ ਸਾਡੀਆਂ ਭੈਣਾਂ ਤੇ ਧੀਆਂ ਦੇ ਸਤਿਕਾਰ ਨਾਲੋਂ ਵੱਡਾ ਹੋ ਗਿਆ ਹੈ, ਕੀ ਇਹ ਸਾਡੇ ਸੰਸਕਾਰ ਹਨ, ਲਾਠੀਆਂ ਚਲਾਉਣਾ ਤੇ ਉਨ੍ਹਾਂ ਨਾਲ ਬਦਸਲੂਕੀ ਕਰਨਾ?


 


ਫੋਗਾਟ ਨੇ ਅੱਗੇ ਕਿਹਾ ਜਿੱਥੇ ਪ੍ਰੋਗਰਾਮ ਕਰਕੇ ਆਈ, ਉੱਥੇ ਕੋਈ ਵਿਰੋਧ ਨਹੀਂ ਹੋਇਆ, ਪਰ ਸੜਕ 'ਤੇ ਵਿਰੋਧ ਹੋਇਆ। ਜਿੱਥੇ ਮੇਰਾ ਪ੍ਰੋਗਰਾਮ ਸੀ, ਉਸ ਪਿੰਡ ਲੈ ਲੋਕਾਂ ਨੇ ਵਿਰੋਧ ਨਹੀਂ ਕੀਤਾ ਪਰ ਰਸਤੇ ਵਿੱਚ ਕਾਰ ਨੂੰ ਰੋਕਣ ਤੋਂ ਬਾਅਦ ਕਾਰ ਦਾ ਸ਼ੀਸ਼ਾ ਤੋੜਿਆ ਗਿਆ ਤੇ ਮੇਰਾ ਬੇਟਾ ਵੀ ਉਸ ਕਾਰ ਦੇ ਅੰਦਰ ਸੀ। ਕੌਣ ਜ਼ਿੰਮੇਵਾਰ ਸੀ ਜੇ ਮੇਰੇ ਬੇਟੇ ਨਾਲ ਕੁਝ ਹੋ ਜਾਂਦਾ? ਇੱਕ ਵੀਡੀਓ ਵੀ ਹੈ ਜਿਸ ਵਿੱਚ ਉਹ ਪ੍ਰਦਰਸ਼ਨ ਕਰਨ ਵਾਲੇ ਵਿਰੋਧੀ ਧਿਰ ਨਾਲ ਸਬੰਧਤ ਸੀ। ਜੇ ਉਹ ਵਿਰੋਧੀ ਧਿਰ ਦੇ ਨਹੀਂ ਹਨ, ਫਿਰ ਜੋ ਵੀ ਤੁਸੀਂ ਮੰਗੋ ਮੈਂ ਦੇਵਾਂਗੀ। ਇਹ ਸਭ ਵਿਰੋਧੀ ਧਿਰ ਦੀ ਚਾਲ ਹੈ। ਕੀ ਸਾਡੇ ਨਿਰਦੋਸ਼ ਕਿਸਾਨ ਸਾਨੂੰ ਕਾਲੇ ਝੰਡੇ ਦਿਖਾ ਸਕਦੇ ਹਨ?


 


ਉਨ੍ਹਾਂ 40 ਲੀਡਰਾਂ ਤੋਂ ਕੋਈ ਹੱਲ ਨਹੀਂ ਹੋਏਗਾ, ਜੇਕਰ ਕੋਈ ਹੱਲ ਲੱਭਣਾ ਹੈ ਤਾਂ ਚਾਰ ਤੋਂ ਪੰਜ ਲੀਡਰਾਂ ਦੀ ਕਮੇਟੀ ਬਣਾਈ ਜਾਵੇ ਤੇ ਉਨ੍ਹਾਂ ਨੂੰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਬਬੀਤਾ ਫੋਗਾਟ ਨੇ ਕਿਹਾ ਕਿ ਕਮੇਟੀ ਕੱਲ ਚਾਰ ਤੋਂ ਪੰਜ ਨੇਤਾਵਾਂ ਦੀ ਬਣੀ ਜਾਵੇ, ਜੇ ਕੱਲ੍ਹ ਕੋਈ ਹੱਲ ਨਾ ਹੋਇਆ ਤਾਂ ਜੋ ਮਰਜ਼ੀ ਕਹੋ ਮੈਂ ਕਰਾਂਗੀ। ਸਰਕਾਰ ਗੱਲਬਾਤ ਕਰ ਰਹੀ ਹੈ ਤੇ ਹੱਲ ਗੱਲਬਾਤ ਤੋਂ ਹੀ ਨਿਕਲੇਗਾ। ਕਿਸਾਨਾਂ ਦੀ ਲਹਿਰ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਓ। ਜੇ ਇਹ ਕਿਸਾਨ ਅੰਦੋਲਨ ਹੈ ਤਾਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕਿਉਂ ਜਾਣ ਦਿੱਤਾ ਜਾਂਦਾ ਹੈ?