ਦੇਸ਼ 'ਚ ਪਟਾਖਿਆਂ 'ਤੇ ਲੱਗੀ ਪਾਬੰਦੀ, ਜਾਣੋ ਕਿਹੜੇ ਸੂਬਿਆਂ ਨੇ ਲਾਈ ਰੋਕ
ਏਬੀਪੀ ਸਾਂਝਾ | 09 Nov 2020 03:11 PM (IST)
ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕਈ ਰਾਜਾਂ 'ਚ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ। ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੇ ਸ੍ਰੋਤਾਂ ਤੋਂ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਹਿਲਕਦਮੀ ਕਰਨ।
ਪੁਰਾਣੀ ਤਸਵੀਰ
ਨਵੀਂ ਦਿੱਲੀ: ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕਈ ਰਾਜਾਂ 'ਚ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ। ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੇ ਸ੍ਰੋਤਾਂ ਤੋਂ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਹਿਲਕਦਮੀ ਕਰਨ। ਪ੍ਰਦੂਸ਼ਣ ਬਾਰੇ ਵਧੇਰੇ ਚਿੰਤਾ ਹੁਣ ਇਸ ਗੱਲ ਕਰਕੇ ਵੀ ਹੈ, ਕਿਉਂਕਿ ਇਸ ਦੇਸ਼ ਵਿੱਚ ਮਾਰੂ ਕੋਰੋਨਾ ਵਿਸ਼ਾਣੂ ਦੇ ਮਾਮਲੇ ਵੱਧ ਰਹੇ ਹਨ। ਐਨਜੀਟੀ ਨੇ ਦਿੱਲੀ ਐਨਸੀਆਰ ਵਿੱਚ ਅੱਜ ਅੱਧੀ ਰਾਤ ਤੋਂ 30 ਨਵੰਬਰ ਤੱਕ ਸਾਰੇ ਪਟਾਕੇ ਵੇਚਣ ਤੇ ਪਟਾਕੇ ਚਲਾਉਣ ‘ਤੇ ਪੂਰਨ ਪਾਬੰਦੀ ਲਗਾਈ ਹੈ। ਹਾਲਾਂਕਿ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਪਟਾਖਿਆਂ 'ਤੇ ਰੋਕ ਲਗਾਉਣ ਦਾ ਐਲਾਨ ਕਰ ਚੁੱਕੇ ਹਨ। ਹੁਣ ਤੱਕ ਦਿੱਲੀ ਸਣੇ ਅੱਧੇ ਰਾਜਾਂ ਨੇ ਖੁਦ ਪਟਾਕੇ ਚਲਾਉਣ 'ਤੇ ਪਾਬੰਦੀ ਲਗਾਈ ਹੋਈ ਹੈ। ਇਹ ਰਾਜ ਹਨ: ਦਿੱਲੀ ਹਰਿਆਣਾ ਕਰਨਾਟਕ ਮਹਾਰਾਸ਼ਟਰ ਪੱਛਮੀ ਬੰਗਾਲ ਰਾਜਸਥਾਨ ਓਡੀਸ਼ਾ ਐਨਸੀਆਰ ਵਿੱਚ ਪਟਾਕੇ ਚਲਾਉਣ 'ਤੇ ਪਾਬੰਦੀ ਕਿਥੇ ਹੈ? ਦਿੱਲੀ ਗੁਰੂਗ੍ਰਾਮ ਨੋਇਡਾ ਗਾਜ਼ੀਆਬਾਦ ਫਰੀਦਾਬਾਦ ਦੱਸ ਦੇਈਏ ਕਿ ਪਟਾਕਿਆਂ 'ਤੇ ਐਨਜੀਟੀ ਦੁਆਰਾ ਲਗਾਈ ਗਈ ਪਾਬੰਦੀ ਦੇਸ਼ ਦੇ ਹਰ ਸ਼ਹਿਰ ਅਤੇ ਕਸਬੇ 'ਤੇ ਲਾਗੂ ਹੋਵੇਗੀ, ਜਿਥੇ ਨਵੰਬਰ ਦੇ ਮਹੀਨੇ 'ਚ ਹਵਾ ਦੀ ਕੁਆਲਟੀ 'ਮਾੜੀ' ਜਾਂ ਇਸ ਤੋਂ ਵੱਧ ਦੱਸੀ ਗਈ ਹੈ। ਕੈਪਟਨ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਉਡੀਕ, ਸਾਲ ਪੂਰਾ ਹੋਣ 'ਤੇ ਪਾਈ ਫੇਸਬੁੱਕ 'ਤੇ ਪੋਸਟ ਐਨਜੀਟੀ ਦੇ ਫੈਸਲੇ ਨਾਲ ਘੱਟ ਪ੍ਰਦੂਸ਼ਣ ਨਾਲ ਸ਼ਹਿਰਾਂ ਨੂੰ ਰਾਹਤ: ਘੱਟ ਪ੍ਰਦੂਸ਼ਣ ਵਾਲੇ ਸ਼ਹਿਰਾਂ 'ਚ ਗ੍ਰੀਨ ਪਟਾਕੇ ਸਾੜਨ ਦੀ ਛੋਟ। ਸਿਰਫ 2 ਘੰਟਿਆਂ ਲਈ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੈ। ਦੀਵਾਲੀ ਵਾਲੇ ਦਿਨ ਗ੍ਰੀਨ ਪਟਾਕੇ ਸਿਰਫ ਰਾਤ 8 ਵਜੇ ਤੋਂ 10 ਵਜੇ ਤੱਕ ਸਾੜੇ ਜਾਣਗੇ। ਛਠ 'ਤੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੈ। ਨਵਾਂ ਸਾਲ, ਕ੍ਰਿਸਮਸ 'ਤੇ ਰਾਤ 11.55 ਤੋਂ 12.30 ਵਜੇ ਤਕ ਦੀ ਛੂਟ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ