ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੇ ਘਰ 'ਤੇ ਐਨਸੀਬੀ ਦਾ ਛਾਪਾ, ਡਰਾਈਵਰ ਹਿਰਾਸਤ 'ਚ
ਏਬੀਪੀ ਸਾਂਝਾ | 09 Nov 2020 12:47 PM (IST)
ਐਨਸੀਬੀ ਨੇ ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਦੇ ਘਰ ਛਾਪਾ ਮਾਰਿਆ।
ਮੁੰਬਈ: ਐਨਸੀਬੀ (NCB) ਨੇ ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ (Arjun Rampal) ਦੇ ਘਰ ਰੇਡ ਕੀਤੀ। ਅਭਿਨੇਤਾ ਦੇ ਵੱਖ-ਵੱਖ ਸਥਾਨਾਂ 'ਤੇ ਐਨਸੀਬੀ ਦਾ ਛਾਪਾ ਚੱਲ ਰਿਹਾ ਹੈ। ਐਨਸੀਬੀ ਸੂਤਰਾਂ ਮੁਤਾਬਕ ਅਰਜੁਨ ਰਾਮਪਾਲ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦਰਅਸਲ, ਐਨਸੀਬੀ ਪਹਿਲਾਂ ਹੀ ਬਾਲੀਵੁੱਡ ਦੇ ਡਰੱਗਜ਼ ਰੈਕੇਟ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਅਰਜੁਨ ਰਾਮਪਾਲ ਦਾ ਨਾਂ ਪਹਿਲਾਂ ਵੀ ਸਾਹਮਣੇ ਆ ਚੁੱਕਿਆ ਹੈ।