ਬਾਲੀਵੁੱਡ ਵਿੱਚ ਫੈਲੇ ਡਰੱਗਜ਼ ਕੇਸ ਦਾ ਜਾਲ ਹੁਣ ਫਿਲਮ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਤੱਕ ਪਹੁੰਚ ਚੁੱਕਿਆ ਹੈ। ਸੂਤਰਾਂ ਅਨੁਸਾਰ ਫਿਰੋਜ਼ ਨਾਡੀਆਡਵਾਲਾ ਦੇ ਘਰੋਂ ਡਰੱਗਜ਼ ਬਰਾਮਦ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਐਨਸੀਬੀ ਜਲਦੀ ਹੀ ਫਿਰੋਜ਼ ਨੂੰ ਪੁੱਛਗਿੱਛ ਲਈ ਸੰਮਨ ਭੇਜੇਗੀ।

ਐਨਸੀਬੀ ਦੀ ਟੀਮ ਨਡੀਆਡਵਾਲਾ ਦੇ ਘਰ ਪਹੁੰਚੀ। ਐਨਸੀਬੀ ਦੇ ਸੂਤਰਾਂ ਅਨੁਸਾਰ ਫਿਲਮ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਦੇ ਘਰੋਂ ਕੁਝ ਮਾਤਰਾ 'ਚ ਡਰੱਗਜ਼ ਬਰਾਮਦ ਹੋਈ। ਜਿਸ ਵੇਲੇ ਐਨਸੀਬੀ ਦੀ ਟੀਮ ਸਾਜਿਦ ਦੇ ਘਰ ਗਈ ਉਸ ਦੌਰਾਨ ਫਿਰੋਜ਼ ਨਾਡੀਆਡਵਾਲਾ ਘਰ ਵਿੱਚ ਮੌਜੂਦ ਨਹੀਂ ਸੀ।

ਬਿਲਬੋਰਡ ਚਾਰਟ 'ਤੇ ਛਾਇਆ ਦਿਲਜੀਤ ਦੋਸਾਂਝ, ਵੀਡੀਓ ਸ਼ੇਅਰ ਕਰ ਕੀਤਾ ਧੰਨਵਾਦ

ਫਿਰੋਜ਼ ਦੇ ਘਰ ਐਨਸੀਬੀ ਦੀ ਇਨਵੈਸਟੀਗੇਸ਼ਨ ਦੌਰਾਨ 10 ਗ੍ਰਾਮ ਕੋਕੀਨ ਤੇ ਤਿੰਨ ਮੋਬਾਈਲ ਫੋਨ ਬਰਾਮਦ ਹੋਏ ਹਨ। ਐਨਸੀਬੀ ਮੁੰਬਈ ਦੀ ਟੀਮ ਨੇ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਬਾਨਖੇੜੇ ਦੀ ਅਗਵਾਈ ਹੇਠ ਕੱਲ੍ਹ ਮੁੰਬਈ ਦੇ 5 ਟਿਕਾਣਿਆਂ ’ਤੇ ਛਾਪਾ ਮਾਰਿਆ। ਐਨਸੀਬੀ ਜਲਦੀ ਹੀ ਫਿਰੋਜ਼ ਨਾਡੀਆਡਵਾਲਾ ਨੂੰ ਸੰਮਨ ਭੇਜੇਗੀ ਅਤੇ ਉਸ ਤੋਂ ਬਾਅਦ ਬਹੁਤ ਜਲਦੀ ਪੁੱਛਗਿੱਛ ਕੀਤੀ ਜਾ ਸਕਦੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ