ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਸਾਹਮਣੇ ਆਉਣਗੇ ਪਰ ਨਤੀਜਿਆਂ ਤੋਂ ਪਹਿਲਾਂ ਆਏ ਐਗਜ਼ਿਟ ਪੋਲ ਨੇ ਬਿਹਾਰ ਦੀ ਸਥਿਤੀ ਤਕਰੀਬਨ ਸਾਫ ਕਰ ਦਿੱਤੀ ਹੈ। ਐਗਜ਼ਿਟ ਪੋਲ 'ਚ ਮਹਾਗੱਠਜੋੜ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ। ਕਾਂਗਰਸ ਵੀ ਇਸ ਮਹਾਗੱਠਜੋੜ ਦਾ ਹਿੱਸਾ ਹੈ। ਇਸ ਦੇ ਮੱਦੇਨਜ਼ਰ, ਕਾਂਗਰਸ ਹਾਈ ਕਮਾਨ ਨੇ ਵੱਡੀ ਜ਼ਿੰਮੇਵਾਰੀ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਤੇ ਅਵਿਨਾਸ਼ ਪਾਂਡੇ ਨੂੰ ਸੌਂਪੀ ਹੈ।

ਜੇ ਐਗਜ਼ਿਟ ਪੋਲ ਦੀ ਮੰਨੀਏ ਤਾਂ ਨਿਤੀਸ਼ ਕੁਮਾਰ ਲਈ ਐਂਟੀ-ਇਨਕੰਬੈਂਸੀ ਲਹਿਰ ਇਕ ਵੱਡੀ ਚੁਣੌਤੀ ਸਾਬਤ ਹੋਈ ਹੈ।ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਨੇ ਰਣਦੀਪ ਸਿੰਘ ਸੁਰਜੇਵਾਲਾ ਤੇ ਅਵਿਨਾਸ਼ ਪਾਂਡੇ ਨੂੰ ਬਿਹਾਰ ਦਾ ਸੁਪਰਵਾਈਜ਼ਰ ਨਿਯੁਕਤ ਕੀਤਾ ਹੈ। ਇਸੇ ਦੇ ਮੱਦੇਨਜ਼ਰ ਦੋਨੋਂ ਨੇਤਾ ਅੱਜ ਪਟਨਾ ਪਹੁੰਚਣਗੇ। ਇਹ ਦੋਨੋਂ ਬਿਹਾਰ ਚੋਣ ਨਤੀਜਿਆਂ ਤੋਂ ਬਾਅਦ, ਸਥਿਤੀ 'ਤੇ ਕੇਂਦਰੀ ਲੀਡਰਸ਼ਿਪ ਨਾਲ ਗੱਲ ਬਾਤ ਕਰਨਗੇ ਤੇ ਜੋ ਵੀ ਫੈਸਲਾ ਹੋਇਆ ਉਹ ਲੈਣਗੇ।


ਸ਼ਨੀਵਾਰ ਨੂੰ ਆਏ ਐਗਜ਼ਿਟ ਪੋਲ ਮੁਤਾਬਕ ਮਹਾਗੱਠਜੋੜ ਨੂੰ ਬੜਤ ਮਿਲਦੀ ਨਜ਼ਰ ਆ ਰਹੀ ਹੈ।ਸਾਰੇ ਐਗਜ਼ਿਟ ਪੋਲ ਨੇ RJD ਨੂੰ ਵੱਡੀ ਪਾਰਟੀ ਦੇ ਰੂਪ ਵਜੋਂ ਉਭਰਨ ਦਾ ਅਨੁਮਾਨ ਲਾਇਆ ਹੈ।

ਚਾਣਕਿਆ-CNN News18

ਮਹਾਗੱਠਜੋੜ - 180, ਐਨਡੀਏ - 55, ਹੋਰ - 08

Times Now C-Voter

ਮਹਾਗੱਠਜੋੜ - 120, ਐਨਡੀਏ - 116, ਹੋਰ - 07

ਰਿਪਬਲਿਕ ਟੀਵੀ-ਜਨ ਕੀ ਬਾਤ

ਮਹਾਗੱਠਜੋੜ - 128, ਐਨਡੀਏ - 104, ਹੋਰ - 11

ਏਬੀਪੀ-ਸੀ ਵੋਟਰ

ਮਹਾਗੱਠਜੋੜ- 108-131, ਐਨਡੀਏ- 108-128, ਹੋਰ- 01-03

TV9- ਭਾਰਤ ਵਰਸ਼

ਮਹਾਗੱਠਜੋੜ - 120, ਐਨਡੀਏ - 115, ਹੋਰ - 08

ਇੰਡੀਆ ਟੂਡੇ - ਐਕਸਿਸ ਮਾਈ ਇੰਡੀਆ

ਮਹਾਗੱਠਜੋੜ- 139-161, ਐਨਡੀਏ- 69-91, ਹੋਰ- 3-10