ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਫੈਮਲੀ ਕੋਰਟ 'ਚ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨੇ ਆਪਣੇ ਪਤੀ ਦਾ ਉਸ ਦੀ ਪ੍ਰੇਮਿਕਾ ਨਾਲ ਵਿਆਹ ਕਰਵਾ ਦਿੱਤਾ। ਉਨ੍ਹਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਗਏ ਸੀ। ਦੋਵੇਂ ਇੱਕ-ਦੂਜੇ ਤੋਂ ਨਾਰਾਜ਼ ਨਹੀਂ ਸੀ, ਪਰ ਪਤੀ ਹਮੇਸ਼ਾਂ ਉਦਾਸ ਰਹਿੰਦਾ ਸੀ। ਜਦੋਂ ਪਤਨੀ ਨੂੰ ਪਤਾ ਲੱਗਾ ਹੈ ਕਿ ਪਤੀ ਕਿਸੇ ਹੋਰ ਨੂੰ ਪਸੰਦ ਕਰਦਾ ਹੈ ਤੇ ਇਹ ਉਸ ਦੇ ਉਦਾਸੀ ਦਾ ਕਾਰਨ ਹੈ, ਤਾਂ ਪਤਨੀ ਨੇ ਸਮਝਦਾਰੀ ਨਾਲ ਤਲਾਕ ਲਿਆ ਤੇ ਫਿਰ ਪਤੀ ਦਾ ਉਸ ਦੀ ਪ੍ਰੇਮਿਕਾ ਨਾਲ ਵਿਆਹ ਕਰਵਾ ਦਿੱਤਾ।


ਪਤੀ-ਪਤਨੀ ਆਪਸੀ ਸਹਿਮਤੀ ਨਾਲ ਤਲਾਕ ਦੀ ਬੇਨਤੀ ਲਈ ਅਦਾਲਤ ਦੇ ਸਲਾਹਕਾਰ ਕੋਲ ਪਹੁੰਚੇ। ਹਾਲਾਂਕਿ ਪਤੀ ਨੇ ਆਪਣੀ ਪਤਨੀ ਨੂੰ ਤਲਾਕ ਨਹੀਂ ਦਿੱਤਾ, ਪਰ ਉਹ ਪ੍ਰੇਮਿਕਾ ਨਾਲ ਵਿਆਹ ਕਰਵਾਉਣਾ ਤੇ ਦੋਵਾਂ ਨੂੰ ਇਕੱਠੇ ਰੱਖਣਾ ਚਾਹੁੰਦਾ ਸੀ ਪਰ ਕਿਉਂਕਿ ਇਹ ਕਾਨੂੰਨੀ ਤੌਰ 'ਤੇ ਸੰਭਵ ਨਹੀਂ ਸੀ, ਇਸ ਲਈ ਪਤਨੀ ਨੇ ਸਮਝਦਾਰੀ ਨਾਲ ਤਲਾਕ ਲੈ ਲਿਆ। ਪਤਨੀ ਸਮਝਦਾਰ ਹੋਣ ਦੇ ਨਾਲ ਸਵੈ-ਮਾਨੀ ਵੀ ਹੈ, ਇਸ ਲਈ ਜਦ ਪਤੀ ਆਪਸੀ ਸਹਿਮਤੀ ਨਾਲ ਤਲਾਕ ਦੇ ਦੌਰਾਨ ਆਪਣੀ ਪਤਨੀ ਨੂੰ ਘਰ ਤੇ ਦੇਖਭਾਲ ਦੀ ਰਕਮ ਦੇਣ ਲਈ ਰਾਜ਼ੀ ਹੋ ਗਿਆ, ਤਾਂ ਪਤਨੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ।




ਪਤਨੀ ਨੇ ਕਿਹਾ, "ਮੇਰੇ ਲਈ ਉਨ੍ਹਾਂ 'ਚ ਰਹਿਣਾ ਸਹੀ ਨਹੀਂ ਸੀ। ਕਾਉਂਸਲਿੰਗ 'ਚ ਪਤਨੀ ਨੇ ਕਿਹਾ ਕਿ ਵਿਆਹ ਦੇ ਡੇਢ ਸਾਲ ਬਾਅਦ ਮੇਰਾ ਪਤੀ ਇਕ ਹੋਰ ਲੜਕੀ ਵੱਲ ਆਕਰਸ਼ਤ ਹੋ ਗਿਆ ਤੇ ਉਸ ਨਾਲ ਪਿਆਰ ਹੋ ਗਿਆ। ਮੇਰੇ ਅੰਦਰ ਜ਼ਰੂਰ ਕੋਈ ਕਮੀ ਹੋਵੇਗੀ, ਜਿਸ ਕਾਰਨ ਉਹ ਕਿਸੇ ਹੋਰ ਕੁੜੀ ਨਾਲ ਪਿਆਰ ਕਰਨ ਲਗ ਗਿਆ। ਪਤੀ ਨੇ ਮੈਨੂੰ ਪਤਨੀ ਨਾਲੋਂ ਵਧੇਰੇ ਦੋਸਤ ਦਾ ਦਰਜਾ ਦਿੱਤਾ। ਅਜਿਹੀ ਸਥਿਤੀ ਵਿੱਚ ਦੋ ਪ੍ਰੇਮੀਆਂ ਦਰਮਿਆਨ ਮੇਰਾ ਰੁਕਣਾ ਸਹੀ ਨਹੀਂ ਸੀ। ਕੋਈ ਵੀ ਰਿਸ਼ਤਾ ਕਾਨੂੰਨੀ ਤੌਰ 'ਤੇ ਵੀ ਮਜ਼ਬੂਤ ਹੋਣਾ ਚਾਹੀਦਾ ਹੈ, ਇਸ ਲਈ ਤਲਾਕ ਲੈਣ ਅਤੇ ਮੰਦਰ 'ਚ ਦੋਵਾਂ ਦਾ ਵਿਆਹ ਕਰਾਉਣ ਦਾ ਫੈਸਲਾ ਕੀਤਾ।




ਪਤੀ ਨੇ ਕਿਹਾ, ਪਤਨੀ ਬਹੁਤ ਸੂਝਵਾਨ ਹੈ। ਕਾਉਂਸਲਿੰਗ 'ਚ ਪਤੀ ਨੇ ਕਿਹਾ ਕਿ ਉਸ ਨੇ ਪਰਿਵਾਰ ਦੀ ਪਸੰਦ ਨਾਲ ਵਿਆਹ ਕੀਤਾ ਸੀ। ਉਸ ਦੀ ਪਤਨੀ ਬਹੁਤ ਚੰਗੀ ਹੈ, ਪਰ ਵਿਆਹ ਤੋਂ ਬਾਅਦ,ਉਸ ਨੂੰ ਇੱਕ ਲੜਕੀ ਨਾਲ ਪਿਆਰ ਹੋ ਗਿਆ। ਲੜਕੀ ਵਿਆਹ ਲਈ ਦਬਾਅ ਬਣਾ ਰਹੀ ਸੀ। ਜਦੋਂ ਪਤਨੀ ਨੂੰ ਇਸ ਬਾਰੇ ਪਤਾ ਚੱਲਿਆ, ਉਸ ਨੇ ਮੇਰੀ ਪ੍ਰੇਮਿਕਾ ਨਾਲ ਮਿਲਾਉਣ 'ਚ ਪੂਰੀ ਤਰ੍ਹਾਂ ਸਹਾਇਤਾ ਕੀਤੀ। ਉਸ ਨੇ ਪਰਿਵਾਰ ਨੂੰ ਵੀ ਸਮਝਾਇਆ। ਪਤਨੀ ਬਹੁਤ ਸਮਝਦਾਰ ਹੈ।