ਨਵੀਂ ਦਿੱਲੀ: ਭਾਰਤ 'ਚ FASTags ਨੂੰ ਲੈ ਕੇ ਲੰਬੇ ਸਮੇਂ ਤੋਂ ਸਰਕਾਰ ਸਰਗਰਮ ਹੈ। ਇਸ ਤਹਿਤ ਇਲੈਕਟ੍ਰੌਨਿਕ ਟੋਲ ਸੰਗ੍ਰਹਿ ਨੂੰ ਹੋਰ ਵਧਾਉਣ ਲਈ ਪਹਿਲੀ ਜਨਵਰੀ, 2021 ਤੋਂ ਪੁਰਾਣੇ ਤੇ ਨਵੇਂ ਸਾਰੇ ਚਾਰ ਪਹੀਆ ਵਾਹਨਾਂ 'ਤੇ FASTags ਲਾਜ਼ਮੀ ਕਰ ਦਿੱਤਾ ਹੈ। ਸੜਕ ਆਵਾਜਾਈ 'ਤੇ ਰਾਜ ਮਾਰਗ ਮੰਤਰਾਲੇ ਨੇ FASTags ਦੇ ਮਾਧਿਆਮ ਤੋਂ ਟੋਲ ਦਾ ਭੁਗਤਾਨ ਡਿਜ਼ੀਟਲ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।


ਹੁਣ ਪੁਰਾਣੇ ਵਾਹਨਾਂ 'ਤੇ ਵੀ ਫਾਸਟੈਗ ਲਾਜ਼ਮੀ ਕਰ ਦਿੱਤਾ ਗਿਆ ਹੈ ਜਿਸ 'ਚ ਖਾਸ ਤੌਰ 'ਤੇ M ਤੇ N ਕੈਟਾਗਰੀ ਦੇ ਵਾਹਨ ਸ਼ਾਮਲ ਹਨ। ਹਾਲ ਹੀ 'ਚ ਟਰਾਂਸਪੋਰਟ ਵਹੀਕਲ ਲਈ ਫਿਟਨੈੱਸ ਸਰਟੀਫਿਕੇਟ ਰੀਨੀਊ ਕਰਾਉਣ 'ਤੇ ਗੱਡੀ 'ਚ ਫਾਸਟੈਗ ਸਟਿੱਕਰ ਚੈੱਕ ਕੀਤਾ ਜਾ ਰਿਹਾ ਸੀ। ਮੰਤਰਾਲੇ ਵੱਲੋਂ ਨੋਟੀਫਿਕੇਸ਼ਨ 'ਚ ਇਹ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਵਾਹਨ ਦਾ ਇੰਸ਼ੋਰੈਂਸ ਲੈਂਦੇ ਸਮੇਂ ਸਭ ਤੋਂ ਪਹਿਲਾਂ ਬੀਮਾ ਕੰਪਨੀ ਤੁਹਾਡਾ ਫਾਸਟੈਗ ਚੈਕ ਕਰੇਗੀ। ਜੇਕਰ ਤੁਹਾਡੇ ਵਾਹਨ 'ਤੇ ਸਟੀਕਰ ਨਹੀਂ ਲੱਗਾ ਤਾਂ ਬੀਮਾ ਰੀਨਿਊ ਨਹੀਂ ਹੋਵੇਗਾ।


ਕੀ ਹੈ FASTag


ਇਹ ਇਕ ਪ੍ਰੀਪੇਡ ਟੈਗ ਹੈ ਜੋ ਟੋਲ 'ਤੇ ਆਪਣੇ ਆਪ ਪੈਸਿਆਂ ਦੀ ਕਟੌਤੀ ਕਰ ਲੈਂਦਾ ਹੈ। ਜਿੱਥੇ ਕੈਸ਼ ਲਈ ਲੰਬੀ ਲਾਈਨ ਤੋਂ ਬਾਅਦ ਤਹਾਨੂੰ ਟੋਲ ਜਮ੍ਹਾ ਕਰਾਉਣਾ ਪੈਂਦਾ ਹੈ ਉੱਥੇ ਹੀ ਇਸ ਨੂੰ ਰੇਡੀਓ ਫਰੀਕੁਐਂਸੀ ਆਇਡੈਂਟੀਫਿਕੇਸ਼ਨ ਬੇਸਡ FASTag ਵਾਹਨ ਦੇ ਵਿੰਡਸਕ੍ਰੀਨ 'ਤੇ ਚਿਪਕਾ ਦਿੱਤਾ ਜਾਂਦਾ ਹੈ। ਇਹ ਪ੍ਰੀਪੇਡ ਜਾਂ ਇਸ ਨਾਲ ਜੁੜੇ ਬੱਚਤ ਖਾਤੇ ਨਾਲ ਸਿੱਧੇ ਭੁਗਤਾਨ ਦੀ ਇਜਾਜ਼ਤ ਦਿੰਦਾ ਹੈ। ਟੋਲ ਮੌਕੇ ਲੈਣ-ਦੇਣ ਲਈ ਬਿਨਾਂ ਰੁਕੇ ਵਾਹਨਾਂ ਨੂੰ ਜਾਣ ਦੇ ਸਮਰੱਥ ਬਣਾਉਂਦਾ ਹੈ।


ਪੰਜਾਬ ਨੂੰ ਆਰਥਿਕ ਝਟਕਾ ਲਾਉਣ ਦੀ ਕੋਸ਼ਿਸ਼! ਮਾਲ ਗੱਡੀਆਂ ਨਾ ਚਲਾਉਣ 'ਤੇ ਅੜੀ ਮੋਦੀ ਸਰਕਾਰ


ਹੁਣ ਈਡੀ ਦੀ ਰਾਡਾਰ 'ਤੇ ਕੈਪਟਨ ਦੇ 26 ਵਿਧਾਇਕ, ਜਲਦ ਹੋਏਗੀ ਵੱਡੀ ਕਾਰਵਾਈ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ